ਪੰਜਾਬ ਦੇ ਪਟਿਆਲਾ ਦੇ ਜੁਲਕਾ ਥਾਣਾ ਖੇਤਰ ਵਿੱਚ ਅਮਰੂਦ ਤੋੜਨ ਗਈਆਂ ਦੋ ਭੈਣਾਂ (ਚਚੇਰੀਆ) ਪੈਰ ਤਿਲਕਣ ਕਰਕੇ ਟਾਂਗਰੀ ਨਦੀ ਵਿੱਚ ਡਿੱਗ ਗਈਆਂ। ਨਦੀ ਦੇ ਪਾਣੀ ਵਿੱਚ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਇਕ ਦੀ ਲਾਸ਼ ਐਤਵਾਰ ਰਾਤ ਕਰੀਬ 10 ਵਜੇ ਬਰਾਮਦ ਕੀਤੀ ਗਈ ਅਤੇ ਸੋਮਵਾਰ ਸਵੇਰੇ ਦੂਜੀ ਭੈਣ ਦੀ ਲਾਸ਼ ਬਰਾਮਦ ਹੋਈ।
ਪੁਲਿਸ ਨੇ ਗੋਤਾਖੋਰਾਂ ਦੀ ਟੀਮ ਦੀ ਮਦਦ ਨਾਲ ਦੋਵੇਂ ਲਾਸ਼ਾਂ ਨੂੰ ਬਰਾਮਦ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾਇਆ ਹੈ। ਮ੍ਰਿਤਕ ਭੈਣਾਂ ਦੀ ਪਛਾਣ ਮੰਜੂ ਦੇਵੀ 11 ਸਾਲ ਅਤੇ ਮਨਦੀਪ ਕੌਰ 9 ਸਾਲ ਵਜੋਂ ਹੋਈ ਹੈ। ਮੰਜੂ ਦੇਵੀ ਦੀ ਲਾਸ਼ ਐਤਵਾਰ ਰਾਤ ਨੂੰ ਬਰਾਮਦ ਹੋਈ ਸੀ। ਜਦੋਂਕਿ ਮਨਦੀਪ ਦੀ ਲਾਸ਼ ਸਵੇਰੇ ਮਿਲੀ।
ਜਾਣਕਾਰੀ ਅਨੁਸਾਰ ਮੰਜੂ ਅਤੇ ਮਨਦੀਪ ਪਿੰਡ ਬੁਧਮੋਰ ਦੀਆਂ ਰਹਿਣ ਵਾਲੀਆਂ ਚਚੇਰੀਆ ਭੈਣਾਂ ਸਨ, ਜੋ ਆਪਣੇ ਦਾਦਾ ਜੀ ਨਾਲ ਟਾਂਗਰੀ ਨਦੀ ਦੇ ਕੰਢੇ ਗਏ ਸਨ। ਪਸ਼ੂਆਂ ਲਈ ਚਾਰਾ ਕੱਟਦੇ ਹੋਏ, ਦੋਵੇਂ ਅਮਰੂਦ ਤੋੜਨ ਲਈ ਦਰੱਖਤ ‘ਤੇ ਚੜ੍ਹ ਗਈਆਂ। ਇੱਥੇ ਪੈਰ ਤਿਲਕਣ ਕਾਰਨ ਦੋਵੇਂ ਭੈਣਾਂ ਨਦੀ ਵਿੱਚ ਡਿੱਗ ਗਈਆਂ ਪਰ ਇਸ ਘਟਨਾ ਦਾ ਦਾਦੇ ਨੂੰ ਕਾਫੀ ਦੇਰ ਬਾਅਦ ਪਤਾ ਲੱਗਾ। ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਐਤਵਾਰ ਸ਼ਾਮ ਕਰੀਬ 5 ਵਜੇ ਮੌਕੇ ‘ਤੇ ਪਹੁੰਚੀ।
ਪੰਜ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਮੰਜੂ ਦੀ ਲਾਸ਼ ਤਾਂ ਲੱਭ ਲਈ, ਪਰ ਰਾਤ ਹੋਣ ਕਾਰਨ ਦੂਜੀ ਲੜਕੀ ਦਾ ਪਤਾ ਨਹੀਂ ਲੱਗ ਸਕਿਆ। ਸੋਮਵਾਰ ਸਵੇਰੇ ਜਦੋਂ ਦੁਬਾਰਾ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਮੌਕੇ ਤੋਂ ਕੁਝ ਦੂਰੀ ‘ਤੇ ਮਨਦੀਪ ਦੀ ਲਾਸ਼ ਵੀ ਬਰਾਮਦ ਹੋਈ।
----------- Advertisement -----------
ਪਟਿਆਲਾ: ਅਮਰੂਦ ਤੋੜਦੀਆਂ ਦੋ ਬੱਚੀਆਂ ਟਾਂਗਰੀ ਨਦੀ ’ਚ ਡੁੱਬੀਆਂ
Published on
----------- Advertisement -----------
----------- Advertisement -----------












