ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਬੀਤੇ 14 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਅਧਿਆਪਕਾ ਨੇ ਅਧਿਆਪਕ ਦਿਵਸ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਇਆ । ਇਸ ਸਬੰਧੀ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਦੱਸਿਆ ਕਿ ਸਾਰੇ ਹੀ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਯੂਜੀਸੀ ਦੇ ਨਿਯਮਾਂ ਦੇ ਤਹਿਤ ਅਕੂਬਰ 2022 ਤੋਂ ਸੋਧੀ ਹੋਈ ਪੇ ਸਕੇਲ ਦਿੱਤੀ ਗਈ ਹੈ ਜਦੋਂ ਕਿ ਪੰਜਾਬ ਸਰਕਾਰ ਇੱਕ ਅਪ੍ਰੈਲ ਤੋਂ ਇਸ ਨੂੰ ਲਾਗੂ ਕਰ ਰਹੀ ਹੈ।
ਛੇ ਮਹੀਨੇ ਹੋਰ ਅੱਗੇ ਆ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਸੀ ਉਹ ਸੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਦੀ ਪੈਨਸ਼ਨਾਂ ਦੇ ਵਿੱਚ ਵੀ ਸੋਧ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੱਥੋਂ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਪੈਨਸ਼ਨ ਦੇ ਵਿੱਚ ਵੀ ਸੋਧ ਨਹੀਂ ਹੋਈ ਹੈ ਉਹਨਾਂ ਕਿਹਾ ਕਿ ਇਸ ਦੇ ਰੋਸ ਵਜੋਂ ਅਧਿਆਪਕ ਪ੍ਰਦਰਸ਼ਨ ਕਰ ਰਹੇ ਹਨ ਅੱਜ ਇਸ ਦਾ 15ਵਾਂ ਦਿਨ ਹੈ।
ਹਾਲੇ ਤੱਕ ਸਰਕਾਰ ਦੀ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਿਸ ਕਰਕੇ ਇਸ ਲਈ ਅਧਿਆਪਕ ਦਿਵਸ ਨ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਇਆ ਗਿਆ ਜਿੱਥੇ ਕਿ ਕਾਲੀਆ ਭੱਟੀਆ ਬੰਨ ਕੇ ਅਤੇ ਕਾਲੇ ਸੂਟ ਪਾਂ ਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਜੇਕਰ ਉਹਨਾਂ ਦੀਆ ਮੰਗਾ ਨਾ ਮੰਨੀ ਆ ਗਈਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ ਕਰਨਗੇ