ਖੰਨਾ ਦੇ ਪਿੰਡ ਪੰਜਗਰਾਈਂ ‘ਚ ਕੁਝ ਲੋਕਾਂ ਨੇ ਵਿਅਕਤੀ ਤੇ ਚੋਰੀ ਦਾ ਸ਼ੱਕ ਜਤਾਇਆ ਹੈ। ਬੇਇੱਜ਼ਤੀ ਮਹਿਸੂਸ ਕਰਦੇ ਹੋਏ ਇਸ ਵਿਅਕਤੀ ਨੇ ਘਰ ਵਿੱਚ ਪਈ ਕੋਈ ਮਿਆਦ ਪੁੱਗ ਚੁੱਕੀ ਜਾਂ ਨਸ਼ੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ।
ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਉਸ ਦੇ ਪਤੀ ਜਗਤਾਰ ਸਿੰਘ ਸੋਨੀ ‘ਤੇ ਚੋਰੀ ਦੇ ਦੋਸ਼ ਲਗਾ ਰਹੇ ਸਨ। ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਸ ਦੇ ਪਤੀ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਖੁਦਕੁਸ਼ੀ ਕਰ ਲਈ। ਹਰਦੀਪ ਕੌਰ ਅਨੁਸਾਰ ਉਸ ਦੇ ਪਤੀ ਨੇ ਘਰ ਵਿੱਚ ਪਈ ਕੋਈ ਮਿਆਦ ਪੁੱਗ ਚੁੱਕੀ ਜਾਂ ਨਸ਼ੀਲੀ ਦਵਾਈ ਨਿਗਲ ਲਈ। ਜਿਸ ਕਾਰਨ ਉਸ ਦੀ ਮੌਤ ਹੋ ਗਈ।












