ਪਟਿਆਲਾ, 25 ਮਾਰਚ 2022 : ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਜਾਅਲੀ ਪੀ. ਏ. ਬਣ ਕੇ ਕਿਸੇ ਸ਼ਖਸ਼ ਨੇ ਇਕ ਨਿੱਜੀ ਸਕੂਲ ਵਿਚ ਦਾਖਲਾ ਕਰਵਾਉਣ ਲਈ ਫੋਨ ਕੀਤਾ। ਇਸ ਸਬੰਧੀ ਜਦੋਂ ਵਿਧਾਇਕ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਸਬੰਧਤ ਥਾਣੇ ਦਰਖਾਸਤ ਦੇ ਕੇ ਕਾਰਵਾਈ ਲਈ ਕਿਹਾ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਕੱਲ ਸਕੂਲਾਂ ਵਿਚ ਦਾਖਲੇ ਦਾ ਸਮਾਂ ਚਲ ਰਿਹਾ ਹੈ। ਬੇਸ਼ਕ ਨਿੱਜੀ ਸਕੂਲਾਂ ਵਿਚ ਦਾਖਲਾ ਬਹੁਤ ਜਲਦੀ ਮਿਲ ਜਾਂਦਾ ਹੈ ਪਰ ਕੁਝ ਕੁ ਨਿੱਜੀ ਸਕੂਲ ਅਜਿਹੇ ਹਨ, ਜਿਥੇ ਮਾਮੂਲੀ ਸਿਫਾਰਸ਼ ਹੀ ਨਹੀਂ ਬਲਕਿ ਵੱਡੀ ਸਿਫਾਰਸ਼ ਲਗਾਉਣ ਨਾਲ ਵੀ ਦਾਖਲਾ ਔਖਾ ਮਿਲਦਾ ਹੈ, ਇਸ ਲਈ ਸ਼ਹਿਰ ਦੇ ਇਕ ਸ਼ਖਸ਼ ਨੇ ਅਪਣੇ ਬੱਚੇ ਦਾ ਦਾਖਲਾ ਕਿਸੇ ਸਕੂਲ ਵਿਚ ਕਰਵਾਉਣਾ ਸੀ ਤਾਂ ਜਦੋਂ ਸਕੂਲ ਪ੍ਰਬੰਧਕਾਂ ਨੇ ਜਵਾਬ ਦੇ ਦਿੱਤਾ ਤਾਂ ਉਸ ਨੇ ਸਕੂਲ ਪ੍ਰਿੰਸੀਪਲ ਨੂੰ ਇਹ ਕਹਿ ਕੇ ਫੋਨ ਕੀਤਾ ਕਿ ਮੈਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਪੀ. ਏ. ਬੋਲ ਰਿਹਾ ਹਾਂ ਅਤੇ ਮੇਰੇ ਬੱਚੇ ਦਾ ਦਾਖਲਾ ਕੀਤਾ ਜਾਵੇ।
ਸਕੂਲ ਪ੍ਰਬੰਧਕਾਂ ਨੇ ਤੁਰੰਤ ਅਜੀਤਪਾਲ ਸਿੰਘ ਕੋਹਲੀ ਨੂੰ ਫੋਨ ਲਗਾ ਕੇ ਜਾਣਕਾਰੀ ਦਿੱਤੀ ਤਾਂ ਅੱਗੋਂ ਵਿਧਾਇਕ ਨੇ ਇਸ ਸ਼ਖਸ਼ ਨੂੰ ਆਪਣਾ ਪੀ. ਏ. ਹੋਣ ਤੋਂ ਇਨਕਾਰ ਕਰ ਦਿੱਤਾ। ਇੰਨਾਂ ਹੀ ਨਹੀਂ ਸਗੋਂ ਉਨ੍ਹਾਂ ਨੇ ਸਬੰਧਤ ਥਾਣੇ ਸ਼ਿਕਾਇਤ ਵੀ ਕਰ ਦਿੱਤੀ। ਇਸ ਸਬੰਧੀ ਅਜੀਤਪਾਲ ਕੋਹਲੀ ਦੇ ਨਿੱਜੀ ਸਹਾਇਕ (ਪੀ. ਏ.) ਹਰਸ਼ਪਾਲ ਸਿੰਘ ਰਾਹੁਲ ਨੇ ਕਿਹਾ ਕਿ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਜਾਣਕਾਰੀ ਮਿਲੀ ਸੀ ਕਿ ਕੁੱਝ ਵਿਅਕਤੀ ਅਜੀਤਪਾਲ ਸਿੰਘ ਕੋਹਲੀ ਦੇ ਪੀ. ਏ. ਬਣ ਕੇ ਫੋਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਮਾਮਲਾ ਭਵਿੱਖ ਵਿਚ ਸਾਹਮਣੇ ਆਇਆ ਤਾ ਸਬੰਧਤ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ।
----------- Advertisement -----------
ਵਿਧਾਇਕ ਅਜੀਤਪਾਲ ਕੋਹਲੀ ਦਾ ਜਾਅਲੀ ਪੀ. ਏ. ਬਣ ਸ਼ਖਸ਼ ਨੇ ਕੀਤਾ ਫੋਨ, ਜਾਣੋ ਪੂਰਾ ਮਾਮਲਾ
Published on
----------- Advertisement -----------
----------- Advertisement -----------












