ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦੇ ਲਾਂਸ ਨਾਇਕ ਕੁਲਵੰਤ ਸਿੰਘ ਬੀਤੇ ਦਿਨ ਪੁੰਛ ਵਿਖੇ ਫੌਜ ਦੇ ਜਵਾਨਾਂ ‘ਤੇ ਹੋਏ ਹਮਲੇ ‘ਚ ਸ਼ਹੀਦ ਹੋ ਗਏ ਹਨ।ਜ਼ਿਕਰਯੋਗ ਹੈ ਕਿ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ‘ਚ ਸ਼ਹੀਦ ਹੋਏ ਸਨ ਦੱਸ ਦਈਏ ਕਿ ਸ਼ਹੀਦ ਕੁਲਵੰਤ ਸਿੰਘ ਆਪਣੇ ਪਿੱਛੇ ਮਾਤਾ, ਪਤਨੀ ਅਤੇ ਇੱਕ ਧੀ ਜਿਸਦੀ ਉਮਰ 2 ਸਾਲ ਦੇ ਕਰੀਬ ਹੈ ਅਤੇ ਇੱਕ ਪੁੱਤਰ ਜੋ ਕਿ 3,4 ਮਹੀਨੇ ਦਾ ਹੈ, ਛੱਡ ਗਏ ਹਨ। ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਦੇਰ ਸ਼ਾਮ ਤੱਕ ਉਸਦੀ ਮ੍ਰਿਤਕ ਦੇਹ ਆਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ‘ਚ ਫੌਜ ਦੇ ਵਾਹਨ ‘ਤੇ ਬੀਤੇ ਕੱਲ ਅੱਤਵਾਦੀ ਹਮਲਾ ਹੋਇਆ ਜਿਸ ‘ਚ 5 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਨੇ ਪਹਿਲਾਂ ਗੋਲੀਬਾਰੀ ਕੀਤੀ ਅਤੇ ਫਿਰ ਗ੍ਰਨੇਡ ਸੁੱਟੇ, ਜਿਸ ਨਾਲ ਗੱਡੀ ਨੂੰ ਅੱਗ ਲੱਗ ਗਈ। ਸਿਪਾਹੀ ਅੱਗ ਵਿੱਚ ਝੁਲਸ ਗਏ। ਇਕ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋਇਆ, ਜਿਸ ਨੂੰ ਹਵਾਈ ਜਹਾਜ਼ ਰਾਹੀਂ ਇਲਾਜ ਲਈ ਮਿਲਟਰੀ ਹਸਪਤਾਲ ਭੇਜਿਆ ਗਿਆ। ਸ਼ਹੀਦ ਹੋਣ ਵਾਲਿਆਂ ਵਿੱਚ ਚਾਰ ਜਵਾਨ ਪੰਜਾਬ ਅਤੇ ਇੱਕ ਉੜੀਸਾ ਦਾ ਹੈ। ਹਮਲਾਵਰਾਂ ਦੀ ਗਿਣਤੀ ਚਾਰ ਤੋਂ ਪੰਜ ਦੱਸੀ ਜਾ ਰਹੀ ਹੈ। ਫੌਜੀ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
----------- Advertisement -----------
ਪੁੰਛ ਵਿਖੇ ਫੌਜ ਦੇ ਜਵਾਨਾਂ ‘ਤੇ ਹੋਏ ਹਮਲੇ ‘ਚ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦੇ ਕੁਲਵੰਤ ਸਿੰਘ ਸ਼ਹੀਦ, ਪਿੰਡ ‘ਚ ਸੋਗ ਦਾ ਮਾਹੌਲ
Published on
----------- Advertisement -----------
----------- Advertisement -----------












