ਮੋਹਾਲੀ 16 ਜਨਵਰੀ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ਼, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜ੍ਹੀ ਮੋਰਚੇ ਦੀਆਂ ਹੱਕੀ ਮੰਗਾਂ ਨੂੰ ਲੈਕੇ ਮੋਹਾਲੀ ਚੰਡੀਗੜ ਬਾਰਡਰ ਉਤੇ ਲੱਗੇ ” ਪੱਕੇ ਇਨਸਾਫ਼ ਮੋਰਚੇ ” ਵਲੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਇਕ ਵਿਸ਼ਾਲ ਰੋਸ ਮਾਰਚ ਕਢਿਆ ਜਾਵੇਗਾ । ਪ੍ਰੈਸ ਕਾਨਫਰੰਸ ਵਿੱਚ ਬਾਪੂ ਗੁਰਚਰਨ ਸਿੰਘ, ਅਮਰ ਸਿੰਘ ਚਾਹਲ ਅਤੇ ਬਲਵਿੰਦਰ ਸਿੰਘ ਵਲੋਂ ਦਸਿਆ ਗਿਆ ਕਿ ਇਸ ਮੋਰਚੇ ਵਿਚ ਵੱਖ ਵੱਖ ਸਿੱਖ ਅਤੇ ਸਮਾਜਿਕ ਸੰਗਠਨ , ਸਿੱਖ ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ – ਮਜ਼ਦੂਰ ਧਿਰਾਂ ਅਤੇ ਦੇਸ਼ – ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਪੁੱਜ ਰਹੀਆਂ ਹਨ । ਇਹ ਸਾਰੇ ਜਥੇਬੰਦਕ ਰੂਪ ਵਿਚ ਇਸ ਖਾਲਸਾਈ ” ਰੋਸ ਮਾਰਚ ” ਵਿਚ ਸ਼ਾਮਿਲ ਹੋਣਗੇ ।
ਮੋਰਚੇ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਸਿੱਖਾਂ ਨਾਲ ਹੋ ਰਹੇ ਇਸ ਜ਼ਬਰ ਵਿਰੁੱਧ ਸਾਥ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ । ਪ੍ਰੈਸ ਨੋਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਕਿਸੇ ਵੀ ਜ਼ਿੰਮੇਵਾਰ ਅਫ਼ਸਰ ਅਤੇ ਸਰਕਾਰੀ ਨੁਮਾਇੰਦੇ ਨੇ ਪੰਥਕ ਮਸਲਿਆਂ ਬਾਰੇ, ਕੌਮੀ ਇਨਸਾਫ਼ ਮੋਰਚੇ ਤਕ ਪਹੁੰਚ ਨਹੀਂ ਕੀਤੀ। ਇਹ ਰੋਸ ਮਾਰਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਉਸਦੀ ਸਵਿਧਾਨਕ ਅਤੇ ਦੇਸ਼ ਦੇ ਸਿੱਖ ਨਾਗਰਿਕਾਂ ਪ੍ਰਤੀ ਬੰਦੀ ਜ਼ਿੰਮੇਵਾਰੀ ਚੇਤੇ ਕਰਾਵੇਗਾ।
----------- Advertisement -----------
ਇਨਸਾਫ਼ ਮੋਰਚੇ ਵਲੋਂ 26 ਜਨਵਰੀ ਨੂੰ ਮੋਹਾਲੀ ‘ਚ ਕੱਢਿਆ ਜਾਵੇਗਾ “ਰੋਸ ਮਾਰਚ”
Published on
----------- Advertisement -----------
----------- Advertisement -----------












