ਲੁਧਿਆਣਾ ਵਿੱਚ ਸਾਹਨੇਵਾਲ ਜੀਟੀ ਰੋਡ ਨੇੜੇ ਜੀਐਸ ਇੰਟਰਨੈਸ਼ਨਲ ਦੇ ਬਾਹਰ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਜ਼ਖ਼ਮੀ ਹੋ ਗਏ। ਹਾਦਸਾ ਭਿਆਨਕ ਸੀ। ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ।
ਦੱਸ ਦਈਏ ਕਿ ਰਾਹਗੀਰਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਜ਼ਖਮੀ ਦੀ ਪਛਾਣ ਸੁਖਵਿੰਦਰ ਕੌਰ ਵਜੋਂ ਹੋਈ ਹੈ। ਟਰਾਲੀ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ, ਉਸ ਦੇ ਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਲੋਕਾਂ ਨੇ ਤੁਰੰਤ ਕੰਗਣਵਾਲ ਪੁਲਿਸ ਨੂੰ ਸੂਚਿਤ ਕੀਤਾ।
ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਖੰਨਾ ਵਾਲੀ ਸਾਈਡ ਤੋਂ ਦੋ ਟਰਾਲੀਆਂ ਟੋਚਨ ਪਾ ਕੇ ਜੀ.ਟੀ. ਵੱਲ ਜਾ ਰਹੀਆਂ ਸਨ। ਅਚਾਨਕ ਇੱਕ ਟਰਾਲੀ ਨੇ ਬ੍ਰੇਕ ਮਾਰੀ, ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਬੱਸ ਟਰਾਲੀ ਨਾਲ ਟਕਰਾ ਗਈ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ
ਟਰਾਲੀ ਚਾਲਕ ਤੇ ਸੁਖਵਿੰਦਰ ਕੌਰ ਨਾਂ ਦੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਫਿਲਹਾਲ ਹਾਈਵੇਅ ਤੋਂ ਟਰਾਲੀਆਂ ਅਤੇ ਬੱਸ ਦੋਵਾਂ ਨੂੰ ਹਟਾਇਆ ਜਾ ਰਿਹਾ ਹੈ।
----------- Advertisement -----------
ਲੁਧਿਆਣਾ ‘ਚ PRTC ਬੱਸ ਹੋਈ ਹਾਦਸਾਗ੍ਰਾਸਤ, 2 ਲੋਕ ਜ਼ਖਮੀ
Published on
----------- Advertisement -----------
----------- Advertisement -----------











