ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਸਰਕਾਰ ਨੇ ਵੀਰਵਾਰ ਨੂੰ 38 ਆਈਏਐਸ ਅਤੇ ਇੱਕ ਪੀਸੀਐਸ ਅਧਿਕਾਰੀ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਪੰਜਾਬ ਦੇ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੌਕਤ ਅਹਿਮਦ ਡੀਸੀ ਬਠਿੰਡਾ, ਸਾਕਸ਼ੀ ਸਾਹਨੀ ਡੀਸੀ ਅੰਮ੍ਰਿਤਸਰ, ਪ੍ਰੀਤੀ ਯਾਦਵ ਡੀਸੀ ਪਟਿਆਲਾ, ਜਤਿੰਦਰ ਜੋਰਵਾਲ ਡੀਸੀ ਲੁਧਿਆਣਾ, ਦੀਪਸ਼ਿਖਾ ਸ਼ਰਮਾ ਡੀਸੀ ਫ਼ਿਰੋਜ਼ਪੁਰ, ਸੰਦੀਪ ਰਿਸ਼ੀ ਡੀਸੀ ਸੰਗਰੂਰ, ਅਮਨਪ੍ਰੀਤ ਕੌਰ ਡੀਸੀ ਫਾਜ਼ਿਲਕਾ, ਹਿਮਾਂਸ਼ੂ ਜੈਨ ਡੀਸੀ ਰੋਪੜ, ਸੋਨਾ ਥਿੰਦ ਨੂੰ ਡੀਸੀ ਫਤਹਿਗੜ ਸਾਹਿਬ ਨਿਯੁਕਤ ਕੀਤਾ ਗਿਆ ਹੈ।

