ਅੱਜ ਪੰਜਾਬ ਦਿਵਸ ਹੈ। ਪਹਿਲੀ ਨਵੰਬਰ 1966 ਨੂੰ ਪੰਜਾਬ ਸੂਬਾ ਬਣਿਆ ਸੀ। ਅੱਜ ਮੋਗਾ ਦੇ ਸਰਕਾਰੀ ਸਕੂਲਾਂ ‘ਚ ਪੰਜਾਬ ਦਿਵਸ ਮਨਾਇਆ ਗਿਆ ਜਿਥੇ ਕਿ ਭਾਸ਼ਣ ਅਤੇ ਨਾਟਕਾਂ ਦਾ ਆਯੋਜਨ ਕਰਵਾਇਆ ਗਿਆ। ਇਸ ਦੇ ਨਾਲ ਹੀ ਬੱਚਿਆਂ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਅਤੇ ਪੰਜਾਬ ਨੂੰ ਦੇਸ਼ ਦਾ ਸਰਵੋਤਮ ਸੂਬਾ ਬਣਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਨੂੰ ਦੇਸ਼ ਦਾ ਅੰਨਦਾਤਾ ਵੀ ਕਿਹਾ ਜਾਂਦਾ ਹੈ।ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਹੈ ਅਤੇ ਲੋਕ ਪੰਜਾਬੀ ਬੋਲਦੇ ਹਨ।ਪੰਜਾਬ ਦਾ ਆਪਸੀ ਭਾਈਚਾਰਾ ਪੂਰੀ ਦੁਨੀਆਂ ਵਿੱਚ ਮਿਸਾਲ ਹੈ। ਇਸ ਮੌਕੇ ਸਰਕਾਰੀ ਸਕੂਲ ‘ਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ।
----------- Advertisement -----------
ਮੋਗਾ ਦੇ ਸਰਕਾਰੀ ਸਕੂਲਾਂ ‘ਚ ਮਨਾਇਆ ਗਿਆ ਪੰਜਾਬ ਦਿਵਸ
Published on
----------- Advertisement -----------

----------- Advertisement -----------