ਪੰਜਾਬ ਦੇ ਡੀਜੀਪੀ ਵੱਲੋਂ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਨੂੰ 11 ਵਜੇ ਤੋਂ 2 ਵਜੇ ਤੱਕ ਆਪਣੇ ਦਫਤਰਾਂ ਵਿੱਚ ਬੈਠ ਕੇ ਜਨਤਾ ਦੀਆਂ ਮੁਸ਼ਕਿਲਾਂ ਸੁਣਨ ਦੇ ਹੁਕਮ ਜਾਰੀ ਕੀਤੇ ਗਏ। ਜਿਸ ਨੂੰ ਲੈ ਕੇ ਲੁਧਿਆਣਾ ਦੇ ਇੰਡਸਟਰੀ ਏਰੀਆ ਸ਼ਿਮਲਾਪੁਰੀ ਏਸੀਪੀ ਦੇ ਦਫਤਰ ਵਿੱਚ ਰਿਅਲਟੀ ਚੈੱਕ ਕੀਤਾ ਗਿਆ ਜਿੱਥੇ ਕਿ ਏਸੀਪੀ ਦੇ ਦਫਤਰ ਵਿੱਚ ਉਹਨਾਂ ਦਾ ਸਟਾਫ ਅਤੇ ਏਸੀਪੀ ਸਵੇਰੇ 10 ਵਜੇ ਤੋਂ ਆਪਣੇ ਦਫਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆਏ।
ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਪੁਲਿਸ ਕਮਿਸ਼ਨਰ ਦੇ ਆਦੇਸ਼ਾ ਅਨੁਸਾਰ 10 ਵਜੇ ਤੋਂ ਉਹ ਆਪਣੇ ਦਫਤਰ ਵਿੱਚ ਬੈਠਦੇ ਹਨ ਅਤੇ ਉਹਨਾਂ ਵੱਲੋਂ ਆਪਣੇ ਐਸਐਚਓ ਅਤੇ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਹੈ ਕੀ ਉਹ ਆਪਣੇ ਦਫਤਰਾਂ ਵਿੱਚ ਬੈਠਣ ਅਤੇ ਜਨਤਾ ਦੀਆਂ ਮੁਸ਼ਕਿਲਾਂ ਸੁਣਨ। ਏਸੀਪੀ ਨੇ ਕਿਹਾ ਕਿ ਉਹ ਲਗਾਤਾਰ ਜਨਤਾ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ ਅਤੇ ਉਹਨਾਂ ਦਾ ਹੱਲ ਕਰ ਰਹੇ ਹਨ।