October 16, 2026, 1:30 am
----------- Advertisement -----------
HomeNewsBreaking Newsਪੰਜਾਬ ਸਰਕਾਰ ਨੇ IAS ਪਰਮਪਾਲ ਕੌਰ ਦਾ ਅਸਤੀਫਾ ਕੀਤਾ ਮੰਜ਼ੂਰ

ਪੰਜਾਬ ਸਰਕਾਰ ਨੇ IAS ਪਰਮਪਾਲ ਕੌਰ ਦਾ ਅਸਤੀਫਾ ਕੀਤਾ ਮੰਜ਼ੂਰ

Published on

----------- Advertisement -----------

ਪੰਜਾਬ ਸਰਕਾਰ ਨੇ ਆਈਏਐਸ ਪਰਮਪਾਲ ਕੌਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਭਾਜਪਾ ਨੇ ਉਨ੍ਹਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈ.ਏ.ਐਸ ਪਰਮਪਾਲ ਕੌਰ ਮਲੂਕਾ ਨੇ ਸਵੈ-ਇੱਛਤ ਸੇਵਾਮੁਕਤੀ ਦਾ ਰਾਹ ਅਪਣਾਇਆ ਸੀ। ਪਰਮਪਾਲ ਨੇ ਵੀਆਰਐਸ ਦੀ ਪ੍ਰਕਿਰਿਆ ਨੂੰ ਅਪਣਾਇਆ ਸੀ ਤਾਂ ਜੋ ਨੌਕਰੀ ਛੱਡਣ ਤੋਂ ਬਾਅਦ, ਉਹ ਸਾਰੇ ਲਾਭ ਪ੍ਰਾਪਤ ਕਰ ਸਕੇ ਜੋ ਕਿਸੇ ਵੀ ਆਈਏਐਸ ਅਧਿਕਾਰੀ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੇਵਾਮੁਕਤ ਹੋਣ ‘ਤੇ ਮਿਲਦਾ ਹੈ।

ਇਸ ਤੋਂ ਬਾਅਦ ਪਰਮਪਾਲ ਕੌਰ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਈ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਕੀਤਾ ਸੀ ਕਿ ਉਨ੍ਹਾਂ ਦਾ ਅਸਤੀਫਾ ਅਜੇ ਸਵੀਕਾਰ ਨਹੀਂ ਕੀਤਾ ਗਿਆ ਹੈ। ਮਾਨ ਨੇ ਕਿਹਾ ਸੀ ਕਿ ਅਸਤੀਫਾ ਕਦੋਂ ਅਤੇ ਕਿਵੇਂ ਪ੍ਰਵਾਨ ਕਰਨਾ ਹੈ, ਇਹ ਫੈਸਲਾ ਕਰਨਾ ਮੁੱਖ ਮੰਤਰੀ ਦਾ ਅਧਿਕਾਰ ਹੈ ਅਤੇ ਕੁਝ ਕਾਨੂੰਨੀ ਫਰਜ਼ ਵੀ ਹੈ। ਇਸ ਦੇ ਲਈ ਕੁਝ ਨਿਯਮ-ਕਾਨੂੰਨ ਹਨ, ਜਿਨ੍ਹਾਂ ਦੀ ਪਾਲਣਾ ਹਰ ਹਾਲਤ ਵਿਚ ਕਰਨੀ ਪੈਂਦੀ ਹੈ।

ਪੰਜਾਬ ਸਰਕਾਰ ਨੇ ਉਸ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ, ਕਿਉਂਕਿ ਉਸ ਨੂੰ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੂੰ ਡਿਊਟੀ ਤੋਂ ਮੁਕਤ ਜਾਂ ਸੇਵਾਮੁਕਤ ਨਹੀਂ ਮੰਨਿਆ ਜਾ ਸਕਦਾ। ਉਸ ਨੂੰ ਡਿਊਟੀ ਜੁਆਇਨ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ।

ਇਸ ਦੇ ਜਵਾਬ ਵਿੱਚ ਪਰਮਪਾਲ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੈਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਨੋਟਿਸ ਭੇਜਣ ਦੀ ਕੋਈ ਤੁਕ ਨਹੀਂ ਬਣਦੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਂਦਰ, ਪੰਜਾਬ ਨੂੰ ਬਿਜਲੀ ਅਤੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਨਵੀਂ ਦਿੱਲੀ / ਪੰਜਾਬ; 15 ਅਕਤੂਬਰ*:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ...

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...