ਜਿੱਥੇ ਦਿੱਲੀ ‘ਚ ਕਿਸਾਨਾਂ ਨੂੰ ਬਾਰਡਰ ਤੱਕ ਪਹੁੰਚਣ ਤੋਂ ਰੇਕਿਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ। ਮਾਨ ਸਰਕਾਰ ਨੇ ਕਿਹਾ ਹੈ ਕਿ ਉਹ ਡੱਟ ਕੇ ਕਿਸਾਨਾਂ ਦੇ ਨਾਲ ਖੜੀ ਹੈ।
ਨਾਲ ਹੀ ਸੰਗਰੂਰ, ਪਟਿਆਲਾ, ਡੇਰਾਬੱਸੀ, ਮਾਨਸਾ ਤੇ ਬਠਿੰਡਾ ਦੇ ਹਸਪਤਾਲ ਨੂੰ ਅਲਰਟ ਜਾਰੀ ਕਰਦਿਆ ਡਾਕਟਰਾਂ ਤੇ ਸਟਾਫ ਨੂੰ ਹਸਪਤਾਲਾਂ ‘ਚ ਹੀ ਰਹਿਣ ਨੂੰ ਕਿਹਾ ਹੈ।
ਇਸਤੋਂ ਇਲਾਵਾ ਉਹਨਾਂ ਨੇ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ ਜਾਰੀ ਕੀਤਾ ਹੈ ਤਾਂ ਜੋ ਪੁਲਿਸ ਕਾਰਵਾਈ ‘ਚ ਗੰਭੀਰ ਜ਼ਖਮੀ ਹੋਏ ਕਿਸਾਨਾਂ ਨੂੰ ਤਰੁੰਤ ਸਹਾਇਤਾ ਦਿੱਤੀ ਜਾ ਸਕੇ।ਬਾਰਡਰ ਤੇ ਐਂਬੂਲੈਂਸਾਂ ਦੀ ਤਾਇਨਾਤੀ ਵਧਾਈ ਦਿੱਤੀ ਗਈ ਹੈ।












