February 15, 2025, 3:34 pm
----------- Advertisement -----------
HomeNewsLatest Newsਸ਼ਤਾਬਦੀ ਸਮਾਗਮਾਂ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰੂਦੁਆਰਾ ਸ੍ਰੀ ਬਾਉਲੀ...

ਸ਼ਤਾਬਦੀ ਸਮਾਗਮਾਂ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰੂਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਹੋਏ ਨਤਮਸਤਕ

Published on

----------- Advertisement -----------

ਗੋਇੰਦਵਾਲ ਸਾਹਿਬ (ਤਰਨ ਤਾਰਨ), 13 ਸਤੰਬਰ : ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਗੁਰਿਆਈ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ-ਜੋਤਿ ਦਿਵਸ ਸਬੰਧੀ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਗੁਰੂਦੁਆਰਾ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅਰਦਾਸ ਕੀਤੀ ਤਾਂ ਜੋ ਪੰਜਾਬ ਅਮਨ, ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਬਣ ਕੇ ਉੱਭਰੇ।

ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਸ ਪਵਿੱਤਰ ਧਰਤੀ ‘ਤੇ ਨਤਮਸਤਕ ਹੋਣ ਦਾ ਸੁਭਾਗਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸਿੱਖ ਗੂਰੂ ਸਾਹਿਬਾਨ ਨੇ ਦੇਸ਼ ਦੀ ਧਰਮ ਸੰਸਕ੍ਰਿਤੀ ਨੂੰ ਬਚਾਉਣ ਲਈ ਜੋ ਮਹਾਨ ਬਲੀਦਾਨ ਦਿੱਤਾ ਹੈ, ਉਹ ਕੇਵਲ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਕੋਈ ਬੱਚਾ ਐਸਾ ਨਹੀਂ ਹੈ ਜੋ ਗੁਰੂਆਂ ਦੀ ਇਸ ਮਹਾਨ ਪਰੰਪਰਾ ਤੋਂ ਜਾਣੂ ਨਹੀਂ ਹੈ।ਉਹਨਾਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਦੇ ਜੀਵਨ ਅਤੇ ਫਲਸਫੇ ਨੇ ਮਨੁੱਖਤਾ ਨੂੰ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕੀਤਾ ਹੈ।

ਉਹਨਾਂ ਕਿਹਾ ਕਿ ਸਿੱਖ ਗੂਰੂ ਸਾਹਿਬਾਨ ਵੱਲੋਂ ਸੰਗਤ ਅਤੇ ਪੰਗਤ ਦੀ ਚਲਾਈ ਗਈ ਪਰੰਪਰਾ ਸਮਾਜਿਕ ਬਰਾਬਰੀ ਦੀ ਮਹਾਨ ਉਦਾਹਰਣ ਹੈ, ਇੱਥੇ ਨਾ ਕੋਈ ਜਾਤ ਤੋਂ ਵੱਡਾ ਹੈ, ਨਾ ਹੀ ਪਦ ਤੋਂ ਵੱਡਾ ਹੈ, ਸਭ ਨੂੰ ਇੱਕ ਪੰਗਤ ਵਿੱਚ ਬੈਠਕੇ ਲੰਗਰ ਛੱਕਣਾ ਪੈਂਦਾ ਹੈ।ਇਸ ਮੌਕੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਸ਼੍ਰੇਸ਼ਠ ਪੁਰਖਾਂ ਦੇ ਜੀਵਨ ਦੇ ਤਿਆਗ ਕਾਰਨ ਹੀ ਸਾਡੇ ਦੇਸ਼ ਦੀ ਧਰਮ ਤੇ ਸੰਸਕ੍ਰਿਤੀ ਬਚੀ ਹੈ।ਉਹਨਾਂ ਕਿਹਾ ਕਿ ਇਹਨਾਂ ਮਹਾਨ ਪੁਰਖਾਂ ਦੇ ਜੀਵਨ ਤੋਂ ਸੇਧ ਲੈ ਕੇ ਸਾਨੂੰ ਵੀ ਦੇਸ਼ ਦੀ ਇਸ ਮਹਾਨ ਧਰਮ-ਸੰਸਕ੍ਰਿਤੀ ਨੂੰ ਬਰਕਰਾਰ ਰੱਖਣ ਲਈ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਸ ਪਵਿੱਤਰ ਸਥਾਨ ‘ਤੇ ਮੱਥਾ ਟੇਕ ਕੇ ਉਹਨਾਂ ਅਰਦਾਸ ਕੀਤੀ ਹੈ ਕਿ ਪੰਜਾਬ ਪ੍ਰਦੇਸ਼ ਸੁਖ-ਸ਼ਾਂਤੀ ਤੇ ਅਮਨ-ਚੈਨ ਨਾਲ ਹੋਰ ਤਰੱਕੀ ਕਰੇ ਅਤੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ਤੋਂ ਆ ਰਹੇ 2 ਜਹਾਜ਼, ਸਭ ਤੋਂ ਵੱਧ ਪੰਜਾਬੀ ਡਿਪੋਰਟ, ਲਿਸਟ ਆਈ ਸਾਹਮਣੇ

ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤ ਰਹੇ...

ਮਹਾਂਕੁੰਭ ​​ਜਾ ਰਹੇ ਸ਼ਰਧਾਲੂਆਂ ਦੀ ਕਾਰ ਦੀ ਬੱਸ ਨਾਲ ਹੋਈ ਟੱਕਰ, 10 ਲੋਕਾਂ ਦੀ ਮੌ+ਤ

 ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਮਹਾਂਕੁੰਭ ​​ਮੇਲਾ ਲੱਗ ਰਿਹਾ ਹੈ। ਦੇਸ਼ ਅਤੇ ਦੁਨੀਆ...

ਡਿਪੋਰਟ ਹੋ ਕੇ ਆ ਰਹੇ ਪ੍ਰਵਾਸੀ ਭਾਰਤੀਆਂ ਨੂੰ ਭਗਵੰਤ ਮਾਨ ਖੁਦ ਕਰਨਗੇ ਰਿਸੀਵ, ਜਹਾਜ਼ ਅੰਮ੍ਰਿਤਸਰ ਉਤਾਰਨ ‘ਤੇ ਜਤਾਇਆ ਇਤਰਾਜ਼

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਦੇ ਇਕ ਹੋਰ ਗਰੁੱਪ ਨੂੰ 15...

ਬੇਨਤੀਜ਼ਾ ਰਹੀ ਕਿਸਾਨਾਂ ਤੇ ਕੇਂਦਰ ਵਿਚਾਲੇ ਦੀ ਮੀਟਿੰਗ, ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ

 ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕੇਐਮਐਮ ਦੇ 28 ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ...

ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਦਾਲਤ ਨੇ ਜਲਦੀ ਸੁਣਵਾਈ ਤੋਂ ਕੀਤਾ ਇਨਕਾਰ 

ਮਸ਼ਹੂਰ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਤੇ ਵਿਵਾਦ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ।...

ਚੈਂਪੀਅਨਸ ਟਰਾਫੀ 2025 ਲਈ ICC ਨੇ ਪ੍ਰਾਈਜ਼ ਮਨੀ ਦਾ ਕੀਤਾ ਐਲਾਨ, ਚੈਂਪੀਅਨ ਟੀਮ ਨੂੰ ਮਿਲਣਗੇ 19.46 ਕਰੋੜ ਰੁਪਏ

ਇੰਟਰਨੈਸ਼ਨਲ ਕ੍ਰਿਕਟ ਕਾਊਸਲ (ICC) ਨੇ ਚੈਂਪੀਅਨਸ ਟਰਾਫੀ 2025 ਲਈ ਪ੍ਰਾਈਸ ਮਨੀ ਦਾ ਐਲਾਨ ਕੀਤਾ...

ਜਗਜੀਤ ਸਿੰਘ ਡੱਲੇਵਾਲ ਨੂੰ ਲੱਗਿਆ ਸਦਮਾ,ਇੱਕਲੌਤੀ ਪੋਤੀ ਦੀ ਹੋਈ ਮੌ+ਤ,ਮੈਡੀਕਲ ਦੀ ਪੜਾਈ ਕਰ ਰਹੀ ਸੀ ਰਾਜਦੀਪ

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਵਿਚਾਲੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ...

”ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ US ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ”, ਟਰੰਪ ਨਾਲ ਮੁਲਾਕਾਤ ਤੋਂ ਬਾਅਦ ਬੋਲੇ PM ਮੋਦੀ

ਅਮਰੀਕਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ...