September 25, 2023, 4:58 am
----------- Advertisement -----------
HomeNewsBreaking Newsਵੱਡੀ ਕਾਮਯਾਬੀ ! ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ, ਪੰਜਾਬ...

ਵੱਡੀ ਕਾਮਯਾਬੀ ! ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ, ਪੰਜਾਬ ਦੇ ਸਰਕਾਰੀ ਹਸਪਤਾਲ ’ਚ ਹੋਈ ਪਹਿਲੀ ਸਰਜਰੀ

Published on

----------- Advertisement -----------

ਅੰਮ੍ਰਿਤਸਰ (ਬਲਜੀਤ ਮਰਵਾਹਾ)- ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਸੰਚਾਲਿਤ ਗੁਰੂ ਨਾਨਕ ਦੇਵ ਹਸਪਤਾਲ (GNDH) ਦੇ ਦਿਲ ਦੇ ਰੋਗਾਂ ਦੇ ਮਾਹਰਾਂ ਨੇ ਇਕ ਮਰੀਜ਼ ਦਾ ਬੇਹੱਦ ਔਖਾ ਆਪ੍ਰੇਸ਼ਨ ਕਰ ਕੇ ਉਸ ਨੂੰ ਜੀਵਨਦਾਨ ਦਿੱਤਾ। ਮਰੀਜ਼ ਦੇ ਦਿਲ ’ਚ ਨਕਲੀ ਦਿਲ ਯਾਨੀ ਇੰਪੇਲਾ ਪਾ ਕੇ ਡਾਕਟਰਾਂ ਨੇ ਸਾਢੇ ਦਸ ਘੰਟਿਆਂ ਵਿਚ ਸਫਲ ਸਰਜਰੀ ਕੀਤੀ। ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ ’ਚ ਅਜਿਹੀ ਇਹ ਪਹਿਲੀ ਸਰਜਰੀ ਹੈ। 75 ਸਾਲਾ ਮਰੀਜ਼ ਜੋਧ ਸਿੰਘ ਦਾ ਜ਼ਿਲ੍ਹੇ ਦੇ ਦੋ ਵੱਡੇ ਨਿੱਜੀ ਹਸਪਤਾਲਾਂ ਨੇ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਦਰਅਸਲ, ਇਸ ਮਰੀਜ਼ ਦੀ ਧੀ ਰੁਪਿੰਦਰ ਕੌਰ ਗੁਰੂ ਨਾਨਕ ਦੇਵ ਹਸਪਤਾਲ ’ਚ ਨਰਸ ਹੈ। ਉਸ ਨੇ ਇਸੇ ਹਸਪਤਾਲ ’ਚ ਕਾਰਡਿਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਪਰਮਿੰਦਰ ਸਿੰਘ ਮੰਗੇੜਾ ਨਾਲ ਗੱਲ ਕੀਤੀ। ਡਾ. ਪਰਮਿੰਦਰ ਨੇ ਰਿਪੋਰਟ ਦੇਖੀ ਅਤੇ ਮਰੀਜ਼ ਨੂੰ ਹਸਪਤਾਲ ਲਿਆਉਣ ਲਈ ਕਿਹਾ। ਜਾਂਚ ਦੌਰਾਨ ਪਤਾ ਲੱਗਾ ਕਿ ਮਰੀਜ਼ ਦੇ ਦਿਲ ਦੀਆਂ ਤਿੰਨ ਨਾੜੀਆਂ 99 ਫੀਸਦੀ ਤੱਕ ਬਲਾਕ ਸਨ। ਇਨ੍ਹਾਂ ਵਿਚ ਚਿੱਟੇ ਰੰਗ ਦਾ ਕੈਲਸ਼ੀਅਮ ਜਮ੍ਹਾ ਸੀ ਜਿਸ ਕਾਰਨ ਨਾੜੀਆਂ ਸਖ਼ਤ ਹੋ ਚੁੱਕੀਆਂ ਸਨ। ਦਿਲ ਵੀ 25 ਫੀਸਦੀ ਕੰਮ ਕਰ ਰਿਹਾ ਸੀ। ਦਿਲ ਦੀ ਪੰਪਿੰਗ ਬੇਹੱਦ ਘੱਟ ਸੀ ਅਤੇ ਵਾਲਵ ਵੀ ਕਮਜ਼ੋਰ ਸਨ।
ਡਾ. ਪਰਮਿੰਦਰ ਅਨੁਸਾਰ ਮਰੀਜ਼ ਬੇਹੱਦ ਗੰਭੀਰ ਹਾਲਤ ਵਿਚ ਸੀ। ਇਸ ਦੇ ਬਾਵਜੂਦ ਉਨ੍ਹਾਂ ਚੁਣੌਤੀ ਸਵੀਕਾਰ ਕੀਤੀ। ਮਰੀਜ਼ ਦੀਆਂ ਧੜਕਨਾਂ ਚੱਲਦੀਆਂ ਰਹਿਣ, ਇਸ ਦੇ ਲਈ ਮੁੰਬਈ ਤੋਂ ਮਿੰਨੀ ਹਾਰਟ ਮਸ਼ੀਨ ਯਾਨੀ ਇੰਪੇਲਾ ਮੰਗਵਾਇਆ ਗਿਆ। ਇਹ ਇੰਪੇਲਾ ਮਰੀਜ਼ ਦੀ ਲੱਤ ਦੀਆਂ ਨਾੜੀਆਂ ਜ਼ਰੀਏ ਦਿਲ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਆਪ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇੰਟਰਾ ਵਸਕੁਲਰ ਲਿਥੈਟ੍ਰੈਪਸੀ ਬੈਲੂਨ ਨਾਲ ਨਾੜੀਆਂ ਵਿਚ ਜਮ੍ਹਾ ਕੈਲਸ਼ੀਅਮ ਨੂੰ ਤੋੜਿਆ ਗਿਆ। ਉਪਰੰਤ ਸਟੰਟ ਪਾਏ ਗਏ। ਇਹ ਪ੍ਰਕਿਰਿਆ ਸਾਢੇ ਦਸ ਘੰਟੇ ਤੱਕ ਚੱਲੀ। ਰਾਤ ਸਾਢੇ 12 ਵਜੇ ਸਾਰੀ ਪ੍ਰਕਿਰਿਆ ਮੁਕੰਮਲ ਹੋਈ ਤਾਂ ਮਰੀਜ਼ ਦੇ ਦਿਲ ਵਿਚ ਭੇਜਿਆ ਗਿਆ ਮਿੰਨੀ ਹਾਰਟ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਜਾਂਚ ਕੀਤੀ ਤਾਂ ਮਰੀਜ਼ ਦਾ ਆਪਣਾ ਦਿਲ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ। ਰਾਤ ਨੂੰ ਹੀ ਜੋਧ ਸਿੰਘ ਖੁਦ ਹਸਪਤਾਲ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਗਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਹੁਣ ਉਹ ਬਿਲਕੁੱਲ ਤੰਦਰੁਸਤ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 05 ਜਨਵਰੀ, 2024 ਨੂੰ ਹੋਵੇਗੀ; ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ, 24 ਸਤੰਬਰ (ਬਲਜੀਤ ਮਰਵਾਹਾ):ਪੰਜਾਬ ਸਰਕਾਰ ਨੇ ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ...

ਭਾਰ ਘਟਾਉਣ ਦੇ ਨਾਲ- ਨਾਲ ਨੀਂਦ ’ਚ ਵੀ ਗੁਣਕਾਰੀ ਹੈ ਇਹ ਭਾਰਤੀ ਮਸਾਲਾ

ਭਾਰਤੀ ਰਸੋਈ ’ਚ ਪਾਇਆ ਜਾਣ ਵਾਲਾ ਜੀਰਾ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੀਰੇ...

ਕਾਨੂੰਨੀ ਪੇਸ਼ੇ ਵਿੱਚ ਭਾਸ਼ਾ ਸਰਲ ਹੋਣੀ ਚਾਹੀਦੀ ਹੈ –  ਜਸਟਿਸ ਸੰਜੀਵ ਖੰਨਾ

 ਸੁਪਰੀਮ ਕੋਰਟ ਨੇ ਕਾਨੂੰਨੀ ਪੇਸ਼ੇ ਵਿੱਚ ਸਰਲ ਭਾਸ਼ਾ ਹੋਣ ਦੀ ਗੱਲ ਕੀਤੀ ਹੈ, ਤਾਂ...

ਪੁਲਿਸ ਨੇ ਲੁਟੇ.ਰਾ ਗਿਰੋ.ਹ ਨੂੰ ਕੀਤਾ ਕਾਬੂ,  2 ਪਿਸ.ਤੌਲ, ਤੇਜ਼.ਧਾਰ ਹਥਿ.ਆਰ ਬਰਾਮਦ

ਤਰਨਤਾਰਨ ਵਿੱਚ ਪੰਜਾਬ ਪੁਲਿਸ ਦੇ ਇੱਕ ASI ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 4...

ਭਾਜਪਾ ਆਗੂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌ.ਤ

ਮਕਸੂਦਾਂ ਵਿੱਚ ਰਹਿਣ ਵਾਲੇ ਇੱਕ ਭਾਜਪਾ ਆਗੂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।...

NIA ਨੇ SFJ ਦੇ 19 ਸਮਰਥਕਾਂ ਦੀ ਸੂਚੀ ਕੀਤੀ ਤਿਆਰ, ਇਹਨਾਂ ਦੀ ਜ਼ਮੀਨ ਕੀਤੀ ਜਾਵੇਗੀ ਜ਼ਬਤ

ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ...

ਬੀਐਸਐਫ ਦੇ ਜਵਾਨਾ ਅਤੇ ਪੁਲਿਸ ਨੇ 12 ਪੈਕੇਟ ਹੈਰੋਈਨ 19 ਲੱਖ 30 ਹਜ਼ਾਰ ਰੁਪਏ ਕੀਤੇ ਜ਼ਬਤ

ਕਲ ਦੇਰ ਰਾਤ ਬੀਐੱਸਐੱਫ ਦੀ ਆਦੀਆ ਪੋਸਟ ਤੇ ਡਰੋਨ ਦੀ ਗਤੀਵਿਧੀ ਵੇਖੇ ਜਾਣ ਤੋਂ...

ਜਾਣੋ,ਭਾਰਤ ਅਤੇ ਕੈਨੇਡਾ ਵਿਚੋਂ ਕਿਸੇ ਇੱਕ ਨੂੰ ਚੁਣਨ ‘ਤੇ ਕੀ ਬੋਲੇ ਪੈਂਟਾਗਨ ਦੇ ਸਾਬਕਾ ਅਧਿਕਾਰੀ

ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ਭਾਰਤ ਨਾਲੋਂ ਕੈਨੇਡਾ ਲਈ ਵੱਡਾ ਖ਼ਤਰਾ ਦੱਸਦੇ ਹੋਏ ਪੈਂਟਾਗਨ...

ਕੈਨੇਡਾ ਵਿਚਲੇ ਗੁਰਦੁਆਰੇ ਵਿੱਚੋਂ ਭੜਕਾਊ ਪੋਸਟਰ ਹਟਾਉਣ ਦੇ ਆਦੇਸ਼

ਹਰਦੀਪ ਨਿੱਝਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਲੇ ਸਬੰਧ ਠੀਕ ਨਹੀਂ ਹਨ। ...