ਨਵੇਂ ਸਾਲ ‘ਤੇ ਪੰਜਾਬ ਪੁਲਿਸ ਨੇ ਨਾਗਰਿਕਾਂ ਨੂੰ ਵਧਾਈ ਦਿਤੀ ਹੈ ਅਤੇ ਨਾਲ ਹੀ ਟਵੀਟ ਕਰ ਨਾਗਰਿਕਾਂ ਦੀ ਸੁਰੱਖਿਆ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਪੁਲਿਸ ਵੱਲੋ ਕਿਹਾ ਗਿਆ ਕਿ “ਪਿਆਰੇ ਨਾਗਰਿਕੋ, ਆਓ ਨਵਾਂ ਸਾਲ 2023 ਮਨਾਈਏ, ਅਤੇ ਇਸਨੂੰ ਪੂਰੇ ਸਮਾਜ ਪ੍ਰਤੀ ਜਿੰਮੇਵਾਰੀ ਦਾ ਸਾਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਕਾਨੂੰਨ ਵਿਵਸਥਾ ਦੀ ਪਾਲਣਾ ਕਰੀਏ, ਕਿਉਂਕਿ ਇਕੱਠੇ ਹੋ ਕੇ ਅਸੀਂ ਇਹ ਕਰ ਸਕਦੇ ਹਾਂ। ਤੁਹਾਡੀ ਸੱਚੀ ਸ਼ੁਭਚਿੰਤਕ, ਪੰਜਾਬ ਪੁਲਿਸ।













