ਪੰਜਾਬ ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਰਿਸ਼ਵਤਖੋਰੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਨੇ ਜ਼ਿਲੇ ਦੇ ਜੰਗਲਾਤ ਅਫਸਰ (ਡੀ.ਐਫ.ਓ.) ਗੁਰਮਨਪ੍ਰੀਤ ਸਿੰਘ ਅਤੇ ਇਕ ਠੇਕੇਦਾਰ ਨੂੰ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਠੇਕੇਦਾਰ ਦਾ ਨਾਂ ਲੱਕੀ ਦੱਸਿਆ ਜਾ ਰਿਹਾ ਹੈ। ਡਬਲਯੂ.ਡਬਲਿਊ.ਆਈ.ਸੀ.ਐਸ ਗਰੁੱਪ ਦੇ ਸੀਨੀਅਰ ਡਾਇਰੈਕਟਰ ਦੇਵੇਂਦਰ ਸਿੰਘ ਸੰਧੂ ਇਸ ਕੇਸ ਵਿੱਚ ਸ਼ਿਕਾਇਤਕਰਤਾ ਹਨ। ਉਹ ਸੇਵਾਮੁਕਤ ਕਰਨਲ ਬੀ.ਐਸ.ਸੰਧੂ ਦਾ ਪੁੱਤਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਗੁਰਮਨਪ੍ਰੀਤ ਸਿੰਘ ਦਾ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਸਟਿੰਗ ਆਪ੍ਰੇਸ਼ਨ ਕੀਤਾ ਸੀ। ਇਹ ਰਕਮ ਦੇਣ ਵਾਲੇ ਡੀਐਫਓ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਜਿਸ ਦੇ ਅਧਾਰ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਇੱਕ ਵਿਭਾਗ ਦੇ ਕੰਜ਼ਰਵੇਟਰ ਦਾ ਨਾਮ ਵੀ ਸਾਹਮਣੇ ਆਇਆ। ਫਿਲਹਾਲ ਡੀਐਫਓ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।
----------- Advertisement -----------
ਪੰਜਾਬ ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਜ਼ਿਲ੍ਹਾ ਜੰਗਲਾਤ ਅਫਸਰ ਗ੍ਰਿਫਤਾਰ
Published on
----------- Advertisement -----------
----------- Advertisement -----------












