June 19, 2024, 1:15 pm
----------- Advertisement -----------
HomeNewsLatest Newsਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ 'ਚ ਮੌ.ਤ, ਮਾਪਿਆਂ ਦਾ ਇਕਲੌਤਾ...

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਨਪ੍ਰੀਤ ਸਿੰਘ

Published on

----------- Advertisement -----------

ਆਸਟ੍ਰੇਲੀਆ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ ਹੈ । ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (30) ਵਾਸੀ ਛਾਪਾ ਪਿੰਡ ਵਜੋਂ ਹੋਈ ਹੈ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਰਥ ਅਤੇ ਐਡੀਲੇਡ ਵਿਚਕਾਰ ਮੁੱਖ ਮਾਰਗ ‘ਤੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਨਪ੍ਰੀਤ ਪਿਛਲੇ ਕਾਫੀ ਸਮੇਂ ਤੋਂ ਆਪਣੀ ਪਤਨੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ। ਉਹ ਪਿਛਲੇ 3 ਸਾਲਾਂ ਤੋਂ ਟਰਾਲਾ ਚਲਾ ਰਿਹਾ ਸੀ। ਮਨਪ੍ਰੀਤ ਦੀ ਮੌਤ ਦਾ ਪਤਾ ਲੱਗਦਿਆਂ ਹੀ ਉਸਦੇ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਮਾਤਾ-ਪਿਤਾ ਵੀ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਨੀਅਰ ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ...

PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ...

BSNL ਨੇ ਗਾਹਕਾਂ ਨੂੰ ਦਿੱਤਾ ਝਟਕਾ, ਕੰਪਨੀ ਨੇ ਇਸ ਸਸਤੇ ਪਲਾਨ ਦੀ ਘਟਾਈ ਵੈਧਤਾ

ਜੇਕਰ ਤੁਸੀਂ ਆਪਣੇ ਫੋਨ 'ਚ BSNL ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ...

ਜਲੰਧਰ ‘ਚ ਮਾਨਸਿਕ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਪੰਜਾਬ ਦੇ ਜਲੰਧਰ 'ਚ 32 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।...

3 ਦਿਨਾਂ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਫਰੀ: ਕਿਸਾਨਾਂ ਦਾ ਧਰਨਾ ਜਾਰੀ, NHAI ਨੂੰ 3 ਕਰੋੜ ਦਾ ਨੁਕਸਾਨ

ਲਾਡੋਵਾਲ, 19 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ...

ਕਿਰਨ ਚੌਧਰੀ ਤੇ ਸ਼ਰੂਤੀ ਚੌਧਰੀ ਭਾਜਪਾ ‘ਚ ਹੋਏ ਸ਼ਾਮਲ; ਬੀਤੇ ਕੱਲ੍ਹ ਕਾਂਗਰਸ ਨੂੰ ਕਿਹਾ ਸੀ ਅਲਵਿਦਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ...

ਹਿੰਦੂਜਾ ਪਰਿਵਾਰ ‘ਤੇ ਘਰੇਲੂ ਸਟਾਫ ਨਾਲ ਕਰੂਰਤਾ ਦਾ ਦੋਸ਼, ਪੜ੍ਹੋ ਵੇਰਵਾ

ਸਵਿਟਜ਼ਰਲੈਂਡ 'ਚ ਪਾਸਪੋਰਟ ਜ਼ਬਤ ਕਰ 18 ਘੰਟੇ ਕੰਮ ਲਿਆ ਨਵੀਂ ਦਿੱਲੀ, 19 ਜੂਨ 2024 -...

NEET ਪ੍ਰੀਖਿਆ ਮਾਮਲਾ: ‘ਆਪ’ ਵੱਲੋਂ ਅੱਜ ਚੰਡੀਗੜ੍ਹ ‘ਚ ਧਰਨਾ-ਪ੍ਰਦਰਸ਼ਨ; ਪ੍ਰਸ਼ਾਸਕ ਨੂੰ ਸੌਂਪਣਗੇ ਮੰਗ ਪੱਤਰ

NEET ਪ੍ਰੀਖਿਆ 'ਚ ਘਪਲੇ ਦੇ ਖਿਲਾਫ ਆਮ ਆਦਮੀ ਪਾਰਟੀ ਚੰਡੀਗੜ੍ਹ 'ਚ ਪ੍ਰਦਰਸ਼ਨ ਕਰੇਗੀ। ਇਹ...

21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲਗਾਇਆ ਜਾਵੇਗਾ ਕੈਂਪ

ਅਬੋਹਰ- 21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ਸਰਕਾਰ ਆਪਕੇ ਦੁਆਰ...