ਕੈਨੇਡਾ ਵਿਚ ਗੈਂਗਵਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਗੈਂਗਵਾਰ ਦੌਰਾਨ ਮੋਗਾ ਦੇ ਲੋਪੋ ਪਿੰਡ ਦੇ ਗੈਂਗਸਟਰ ਮਨਿੰਦਰ ਧਾਲੀਵਾਲ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਰੀ ਗੈਂਗਵਾਰ ਕੈਨੇਡਾ ਦੇ ਵਿਸਲਰ ਵਿਚ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ‘ਤੇ ਪਹੁੰਚੀ ਪੁਲਸ ਨੇ ਸ਼ੂਟਰ ਕਾਬੂ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਧਾਲੀਵਾਲ ਦਾ ਭਰਾ ਹਰਬ ਧਾਲੀਵਾਲ ਪਿੱਛਲੇ ਸਾਲ ਵੈਨਕੂਵਰ ਗੈਂਗਵਾਰ ਵਿਚ ਮਾਰਿਆ ਗਿਆ ਸੀ।













