ਹੁਸ਼ਿਆਰਪੁਰ, 6 ਜਨਵਰੀ 2022 – ਨਿਊਜ਼ੀਲੈਂਡ ‘ਚ ਵਾਪਰੇ ਸੜਕ ਹਾਦਸੇ ‘ਚ ਇੱਕ 22 ਸਾਲ ਦੀ ਪੰਜਾਬਣ ਮੁਟਿਆਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮੁਟਿਆਰ ਦੀ ਪਛਾਣ ਸ਼ਿਵਮ ਕੌਰ ਖੁਸ਼ੀ ਵਜੋਂ ਹੋਈ ਹੈ। ਸ਼ਿਵਮ ਕੌਰ ਪੰਜਾਬ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੇਘੋਵਾਲ ਗੰਜਿਆਂ ਦੀ ਰਹਿਣ ਵਾਲੀ ਸੀ। ਸ਼ਿਵਮ ਕੌਰ ਆਪਣੇ ਮਾਪਿਆਂ ਸ. ਬਲਦੇਵ ਸਿੰਘ-ਸ੍ਰੀਮਤੀ ਰਜਿੰਦਰਪਾਲ ਕੌਰ ਹੋਰਾਂ ਨਾਲ 2015 ਤੋਂ ਇਥੇ ਰਹਿ ਰਹੀ ਸੀ ਅਤੇ ਹਾਲ ਹੀ ਵਿਚ ਉਸਨੇ ਲਾਅ ਦੀ ਡਿਗਰੀ ਕੀਤੀ ਸੀ। ਸ਼ਿਵਮ ਕੌਰ ਆਪਣੇ ਪਰਿਵਾਰ ਦੀ ਸਭ ਤੋਂ ਛੋਟੀ ਧੀ ਸੀ। ਉਸ ਦਾ ਵੱਡਾ ਭਰਾ ਨਿਊਜ਼ੀਲੈਂਡ ‘ਚ ਅਤੇ ਭੈਣ ਸਪੇਨ ‘ਚ ਰਹਿੰਦੀ ਹੈ।
ਬੀਤੀ 4 ਜਨਵਰੀ (ਮੰਗਲਵਾਰ) ਸ਼ਾਮ 4 ਕੁ ਵਜੇ ਟਾਉਪਰੀ (ਨੇੜੇ ਕੈਂਬਰਜਿ) ਵਿਖੇ ਸੜਕੀ ਦੁਰਘਟਨਾ ਵਿਚ ਸ਼ਿਵਮ ਕੌਰ ਦੀ ਮੌਤ ਹੋ ਗਈ। ਇਹ ਕੁੜੀ ਆਪਣੇ ਇਕ ਦੋਸਤ ਦੇ ਨਾਲ ਬਾਹਰ ਗਈ ਹੋਈ ਸੀ ਤੇ ਕਾਰ ਚਲਾ ਰਿਹਾ ਉਸਦਾ ਦੋਸਤ ਵੀ ਗੰਭੀਰ ਜ਼ਖਮੀ ਹੈ।












