ਬੀਤੇ ਦਿਨ ਇੰਟਰਨੈੱਟ ‘ਤੇ ਇਹ ਖ਼ਬਰ ਕਾਫੀ ਵਾਇਰਲ ਹੋ ਰਹੀ ਸੀ ਕਿ ਗਾਇਕ ਇੰਦਰਜੀਤ ਨਿੱਕੂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਹੈ। ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਦੁਰਘਟਨਾ ‘ਚ ਆਪਣੀ ਮੌਤ ਬਾਰੇ ਫੈਲਾਈਆਂ ਗਈਆਂ ਝੂਠੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਉਸ ਨੇ ਕਿਹਾ ਕਿ “ਚਾਰੇ ਪਾਸੇ ਖਬਰ ਆ ਰਹੀ ਹੈ ਕਿ ਮੇਰਾ ਹਾਦਸਾ ਹੋ ਗਿਆ ਹੈ। ਜਦੋਂ ਤੋਂ ਸੋਸ਼ਲ ਮੀਡੀਆ ਅਨਾੜੀ ਲੋਕਾਂ ਦੇ ਹੱਥਾਂ ਵਿੱਚ ਆਇਆ ਹੈ, ਉਦੋਂ ਤੋਂ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਹਨ”
ਉਨ੍ਹਾਂ ਕਿਹਾ ਕਿ “ਅਜਿਹੇ ਸੁਨੇਹੇ ਬਹੁਤ ਸਾਰੇ ਲੋਕਾਂ ਲਈ ਬਣਾ ਕੇ ਅੱਗੇ ਭੇਜ ਦਿੱਤੇ ਜਾਂਦੇ ਹਨ। ਮੈਂ ਬਿਲਕੁਲ ਤੰਦਰੁਸਤ ਹਾਂ। ਪਿਆਰ ਕਰਨ ਵਾਲੇ ਲੋਕ ਬਿਲਕੁਲ ਵੀ ਫਿਕਰ ਨਾ ਕਰਨ। ਲੋਕਾਂ ਦੇ ਕਈ ਫੋਨ ਵੀ ਆਏ ਹਨ। ਮੇਰੇ ਲਈ ਸ਼ੁਭ ਕਾਮਨਾਵਾਂ ਦੇਣ ਵਾਲੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਾਰੇ ਚਾਹੁਣ ਵਾਲਿਆਂ ਨੂੰ ਹੁਸ਼ਿਆਰਪੁਰ ਦੇ ਮੇਲੇ ‘ਚ ਮਿਲਾਂਗੇ।”
ਦੱਸ ਦਈਏ ਕਿ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇੰਦਰਜੀਤ ਨਿੱਕੂ ਦੀ ਅਗਸਤ 2022 ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ ਉਹ ਬਾਬਾ ਬਾਗੇਸ਼ਵਰ ਦੇ ਦਰਬਾਰ ‘ਚ ਨਜ਼ਰ ਆਏ ਸਨ। ਉਹ ਰੋਂਦੇ ਹੋਏ ਬਾਬੇ ਨੂੰ ਆਪਣੀਆਂ ਤਕਲੀਫਾਂ ਸੁਣਾ ਰਹੇ ਸਨ। ਇਸ ਤੋਂ ਬਾਅਦ ਉਹ ਕਾਫੀ ਸਮੇਂ ਸੁਰਖੀਆਂ ‘ਚ ਬਣੇ ਰਹੇ ਅਤੇ ਪੂਰੀ ਫ਼ਿਲਮ ਇੰਡਸਟਰੀ ਦੇ ਸੰਗੀਤ ਜਗਤ ਦੇ ਲੋਕ ਨਿੱਕੂ ਦੇ ਹੱਕ ‘ਚ ਆਏ ਸਨ।
----------- Advertisement -----------
ਸੜਕ ਹਾਦਸੇ ‘ਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਮੌਤ ਦੀ ਖ਼ਬਰ ਦਾ ਸੱਚ ਆਇਆ ਸਾਹਮਣੇ
Published on
----------- Advertisement -----------
----------- Advertisement -----------












