ਕੁਰਾਲੀ, ਮੁੱਲਾਂਪੁਰ ਗਰੀਬਦਾਸ 23 ਜੁਲਾਈ: “ਪੁਰੀ ਟ੍ਰਸਟ” ਮੁੱਲਾਂਪੁਰ ਗਰੀਬਦਾਸ ਦੇ ਚੇਅਰਮੈਨ ਅਨਵਿੰਦ ਪੁਰੀ ਵੱਲੋਂ ਮਦਰ ਟਰੇਸਾ ਹਾਲ ਵੁਮੈਨ ਹੋਸਟਲ ਪੀ.ਯੂ ਦੀ ਵਾਰਡਨ ਡਾ. ਮਨੀਸ਼ਾ ਸ਼ਰਮਾ ਅਗਵਾਈ ਵਿੱਚ ਬਾਰ੍ਹਵੀਂ ਜਮਾਤ ਵਿੱਚ ਟ੍ਰਾਈ ਸਿਟੀ ਦੀਆਂ ਤਿੰਨ ਹੋਣਹਾਰ ਵਿਦਿਆਰਥਨਾਂ ਸਨਮਾਨਿਤ ਕੀਤਾ ਗਿਆ । ਇਸ ਸਾਲ 2021-2022 ਵਿੱਚ ਬਾਰ੍ਹਵੀਂ ਜਮਾਤ ਦੀ ਹੋਈ ਪ੍ਰੀਖਿਆ ਵਿੱਚ ਡੀ.ਪੀ.ਐਸ ਸਕੂਲ ਦੀ ਹਿਮੈਨਟਸੀ ਗਰੁਪ ਦੀ ਵਿਦਿਆਰਥਨ ਆਯੂਸ਼ੀ ਗੁਪਤਾ ਵੱਲੋਂ ਪਹਿਲਾਂ ਸਥਾਨ ਹਾਸਿਲ ਕਰ ਇਲਾਕੇ ਤੇ ਮਾਤਾ ਪਿਤਾ ਦੇ ਨਾਮ ਨਾਲ ਅਧਿਆਪਕਾਂ ਦਾ ਵੀ ਨਾਮ ਰੋਸ਼ਨ ਕੀਤਾ ਹੈ । ਇਸ ਤੋਂ ਇਲਾਵਾ ਹਿਮੈਨਟੀਜ ਗਰੁਪ ਦੀ ਮਨਤ ਸ਼ਰਮਾ ਅਤੇ ਆੱਬਿਆ ਸਦੀਕੀ ਦੋਵੇਂ 99.2 ਫੀਸਦੀ ਅੰਕ ਹਾਸਿਲ ਕਰਕੇ ਟੋਪਰ ਬੱਚਿਆਂ ਵਿੱਚ ਸ਼ਾਮਿਲ ਰਹੀਆਂ ਹਨ । ਇਲਾਕੇ ਦੀਆਂ ਇਨ੍ਹਾਂ ਤਿੰਨ ਹੋਣਹਾਰ ਵਿਦਿਆਰਥਣਾਂ ਨੂੰ ਪੂਰੀ ਟ੍ਰਸਟ ਮੁੱਲਾਂਪੁਰ ਗਰੀਬਦਾਸ ਦੇ ਚੇਅਰਮੈਨ ਅਨਵਿੰਦ ਪੂਰੀ ਵੱਲੋਂ ਮੈਡਲਾਂ ਨਾਲ ਸਨਮਾਨਿਤ ਕਰਦੇ ਹੋਏ ਮੂੰਹ ਮਿੱਠਾ ਕਰਵਾਕੇ ਉਨ੍ਹਾਂ ਦੀ ਕਿਸ ਕਾਮਿਆਬੀ ਤੇ ਵਧਾਈਆਂ ਦਿੱਤੀਆਂ ਗਈਆਂ ।
ਇਸ ਮੌਕੇ ਆਯੂਸ਼ੀ ਗੁਪਤਾ ਦੇ ਪਿਤਾ ਦੀਪਕ ਗੁਪਤਾ ਅਤੇ ਮਾਤਾ ਸ਼ਾਲੂ ਗੁਪਤਾ ਨੇ ਦੱਸਿਆ ਕਿ ਆਯੂਸ਼ੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਰਖਦੀ ਹੈ। ਉਹ ਤਯਕਵਾਂਡੋ ਅਤੇ ਅਥੈਲਟੀਕਸ ਦੀ ਇੱਕ ਵਧੀਆ ਖਿਡਾਰੀ ਹੈ ਤੇ ਉਹ ਅੱਗੇ ਯੂ.ਪੀ.ਐਸ.ਸੀ ਪ੍ਰੀਖਿਆ ਦੀ ਤਿਆਰੀ ਕਰਕੇ ਉਸ ਵਿੱਚ ਵਧੀਆ ਸਥਾਨ ਹਾਸਿਲ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ । ਇਸ ਮੌਕੇ ਅਰਵਿੰਦ ਪੂਰੀ ਅਤੇ ਡਾ. ਮਨੀਸ਼ਾ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਭਰ ਦੀਆਂ ਲੜਕੀਆਂ ਆਪਣੀ ਮਿਹਨਤ ਅਤੇ ਹੋਸਲੇ ਦੇ ਨਾਲ ਪੜ੍ਹਾਈ, ਖੇਡਾਂ ਅਤੇ ਦੇਸ਼ ਦੀ ਰਾਖੀ ਲਈ ਦੇਸ਼ ਦੀਆਂ ਸਰਹਦਾ ਦੇ ਨਾਲ ਨਾਲ ਹਰ ਇੱਕ ਖੇਤਰ ਵਿੱਚ ਆਈ ਦਿਨ ਨਵੇਂ ਮੀਲ ਪੱਥਰ ਸਥਾਪਿਤ ਕਰਦਿਆਂ ਜਾ ਰਹੀਆਂ ਹਨ । ਦੇਸ਼ ਦੀਆਂ ਇਹ ਹੋਣਹਾਰ ਬੱਚਿਆਂ ਆਪਣੀ ਉੱਚੀ ਸੋਚ ਨਾਲ ਦੇਸ਼ ਦੀ ਟਰਕੀ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ । ਇਲਾਕੇ ਦੀਆਂ ਹੋਣਹਾਰ ਧੀਆਂ ਦਾ “ਪੂਰੀ ਟ੍ਰਸਟ” ਮੁੱਲਾਂਪੁਰ ਗਰੀਬਦਾਸ ਵੱਲੋਂ ਹਮੇਸ਼ਾ ਸਮੇਂ ਸਮੇਂ ਤੇ ਸਨਮਾਨ ਦੇਕੇ ਹੋਂਸਲਾ ਅਫਜਾਈ ਕੀਤੀ ਜਾਂਦੀ ਰਹੇਗੀ ਤਾਂ ਜੋ ਇਨ੍ਹਾਂ ਹੋਣਹਾਰ ਬੱਚਿਆਂ ਦੇ ਹੋਂਸਲੇ ਹੋਏ ਬੁਲੰਦ ਹੋਣ ਅਤੇ ਅੱਗੇ ਹੋਏ ਮੱਲਾਂ ਮਾਰਕੇ ਦੇਸ਼ ਭਰ ਵਿੱਚ ਇਲਾਕੇ ਦਾ ਨਾਮ ਰੋਸ਼ਨ ਕਰਨ ।












