ਰਾਮਾਂ ਮੰਡੀ- ਸਬ ਡਵੀਜਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਦੇ ਲੋਕ ਪਿਛਲੇ ਸਮੇਂ ਦੌਰਾਨ ਚੋਰਾਂ ਵੱਲੋਂ ਫੈਲਾਈ ਦਹਿਸ਼ਤ ਕਾਰਨ ਕਾਫੀ ਪਰੇਸ਼ਾਨ ਹਨ ਹੁਣ ਤਾਜ਼ਾ ਮਾਮਲੇ ਵਿੱਚ ਰਾਮਾ ਮੰਡੀ ਦੇ ਮੇਨ ਬਜਾਰ, ਬੈਂਕ ਬਜ਼ਾਰ ਅਤੇ ਬਾਘਾ ਰੋਡ ਵਿਖੇ ਤਿੰਨ ਦੁਕਾਨਾਂ ਵਿੱਚੋਂ ਬੀਤੀ ਰਾਤ ਮੇਨ ਸ਼ਟਰਾਂ ਦੇ ਤਾਲੇ ਤੋੜੇ ਕੇ ਨਕਦੀ ਅਤੇ ਸਮਾਨ ਚੋਰੀਆਂ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ ਪੀੜਤ ਕਰਿਆਣਾ ਦੁਕਾਨਦਾਰ ਮਹਾਂਵੀਰ ਬਾਗੜੀ ਨੇ ਦੱਸਿਆ ਕਿ ਚੋਰ ਦੁਕਾਨ ਦੇ ਮੇਨ ਸ਼ਟਰ ਦਾ ਤਾਲਾ ਤੋੜ ਕੇ ਕਾਉੰਟਰ ਦੇ ਦਰਾਜ਼ ਵਿੱਚੋਂ ਪਈ ਪੰਜ ਹਜ਼ਾਰ ਰੁਪਏ ਤੋਂ ਵੱਧ ਨਕਦੀ ਚੋਰੀ ਕਰਕੇ ਲੈ ਗਏ, ਪੀੜਤ ਆਂਸੁ਼ਲ ਸਿੰਗਲਾ ਨੇ ਦੱਸਿਆ ਕਿ ਚੋਰ ਉਸਦੀ ਬੈਂਕ ਬਜ਼ਾਰ ਵਿਖੇ ਸਥਿਤ ਵਰਾਇਟੀ ਸਟੋਰ ਦੀ ਦੁਕਾਨ ਦੇ ਮੇਨ ਸ਼ਟਰ ਦਾ ਤਾਲਾ ਤੋੜ ਕੇ ਨਕਦੀ ਵਾਲਾ ਦਰਾਜ਼ ਜਿਸ ਵਿਚ 25/30 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਪੀੜਤ ਵਿਜੇ ਕੁਮਾਰ ਧੂੜੀਆ ਨੇ ਦੱਸਿਆ ਕਿ ਚੋਰ ਬਾਘਾ ਰੋਡ ਤੇ ਸਥਿਤ ਉਸਦੇ ਗੋਦਾਮ ਦਾ ਤਾਲਾ ਤੋੜ ਕੇ 15 ਗੱਟੇ ਦੇ ਕਰੀਬ ਕਣਕ ਚੋਰੀ ਕਰਕੇ ਲੈ ਗਏ।
----------- Advertisement -----------
ਰਾਮਾਂ ਮੰਡੀ ਵਿਖੇ ਚੋਰਾਂ ਦੀ ਦਹਿਸ਼ਤ, ਦੁਕਾਨਾਂ ‘ਚੋ ਨਕਦੀ ਅਤੇ ਸਮਾਨ ਕੀਤਾ ਚੋਰੀ, ਤਸਵੀਰਾਂ ਸੀਸੀ ਟੀ.ਵੀ ਕੈਮਰੇ ‘ਚ ਹੋਈਆਂ ਕੈਦ
Published on
----------- Advertisement -----------