ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਲਈ 1 ਜੂਨ ਨੂੰ ਸ਼ਾਮ 6 ਵਜੇ ਵੋਟਿੰਗ ਮੁਕੰਮਲ ਹੋ ਗਈ ਹੈ। ਨਤੀਜੇ 4 ਜੂਨ ਨੂੰ ਆਉਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ।
ਦੱਸ ਦਈਏ ਕਿ ਪਬਲਿਕ-ਮੈਟ੍ਰਿਕਸ ਅਤੇ ਪੀ ਮਾਰਕ ਅਨੁਸਾਰ ਪੰਜਾਬ ਦੀਆਂ 13 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ (ਆਪ) 3 ਤੋਂ 6 ਸੀਟਾਂ ਜਿੱਤ ਸਕਦੀ ਹੈ। ਕਾਂਗਰਸ ਨੂੰ 3 ਅਤੇ ਭਾਜਪਾ ਨੂੰ 2 ਸੀਟਾਂ ‘ਤੇ ਲੀਡ ਮਿਲਣ ਦੀ ਉਮੀਦ ਹੈ।
ਇੰਡੀਆ ਟੀਵੀ ਸੀਐਨਐਕਸ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ 3 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਜਦਕਿ ਭਾਜਪਾ ਨੂੰ 2 ਅਤੇ ਹੋਰਨਾਂ ਨੂੰ ਵੀ 2 ਮਿਲਣ ਦੀ ਉਮੀਦ ਹੈ।
ਪੰਜਾਬ ‘ਚ ਐਗਜ਼ਿਟ ਪੋਲ ‘ਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐਗਜ਼ਿਟ ਪੋਲ ਭਾਵੇਂ ਕੁਝ ਵੀ ਕਹਿਣ, ਭਾਰਤ ‘ਚ ਗੱਠਜੋੜ ਦੀ ਸਰਕਾਰ ਬਣੇਗੀ।
----------- Advertisement -----------
Exit Poll 2024 : ਪੰਜਾਬ-ਚੰਡੀਗੜ੍ਹ ਦੀਆਂ 14 ਸੀਟਾਂ ਦੇ ਐਗਜ਼ਿਟ ਪੋਲ ਦੇ ਨਤੀਜੇ
Published on
----------- Advertisement -----------
----------- Advertisement -----------