August 15, 2026, 10:54 pm
----------- Advertisement -----------
HomeNewsBreaking Newsਲੁਧਿਆਣਾ 'ਚ ਰਾਜਾ ਵੜਿੰਗ ਦੇ ਪਹੁੰਚਣ 'ਤੇ ਰੋਡ ਟ੍ਰੈਫਿਕ ਜਾਮ, ਵਰਕਰਾਂ ਤੇ...

ਲੁਧਿਆਣਾ ‘ਚ ਰਾਜਾ ਵੜਿੰਗ ਦੇ ਪਹੁੰਚਣ ‘ਤੇ ਰੋਡ ਟ੍ਰੈਫਿਕ ਜਾਮ, ਵਰਕਰਾਂ ਤੇ ਪੁਲਿਸ ਵਿਚਾਲੇ ਝੜਪ

Published on

----------- Advertisement -----------

ਰਾਜਾ ਵੜਿੰਗ ਦੇ ਲੋਕ ਸਭਾ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੂੰ ਘੰਟਿਆਂਬੱਧੀ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀ ਸੜਕ ਨੂੰ ਬੰਦ ਕਰਨ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਵੀ ਹੋਈ।

ਦੱਸ ਦਈਏ ਕਿ ਪੁਲਿਸ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾਣ ਵਾਲੀ ਮੁੱਖ ਸੜਕ ਨੂੰ ਬੰਦ ਕਰਨਾ ਪਿਆ। ਜਿਸ ਤੋਂ ਬਾਅਦ ਵਰਕਰ ਸ਼ਾਂਤ ਹੋਏ। ਪੁਲਿਸ ਨੂੰ ਸੜਕ ਬੰਦ ਕਰਨ ਲਈ ਆਪਣੀ ਹੀ ਸਰਕਾਰੀ ਜਿਪਸੀ ਦਾ ਸਹਾਰਾ ਲੈਣਾ ਪਿਆ। ਪੁਲਿਸ ਨੇ ਸਰਕਾਰੀ ਜਿਪਸੀ ਅਤੇ ਕਰੇਨ ਸੜਕ ਦੇ ਵਿਚਕਾਰ ਰੱਖ ਕੇ ਸੜਕ ਨੂੰ ਬੰਦ ਕਰ ਦਿੱਤਾ।

ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰਾਜਾ ਵੜਿੰਗ ਸਮਰਾਲਾ ਪਹੁੰਚੇ। ਜਿੱਥੋਂ ਇੱਕ ਰਸਤਾ ਚੰਡੀਗੜ੍ਹ, ਦੂਜਾ ਦਿੱਲੀ ਅਤੇ ਤੀਜਾ ਅੰਮਿ੍ਤਸਰ-ਜਲੰਧਰ ਨੂੰ ਜਾਂਦਾ ਹੈ। ਰਾਜਾ ਵੜਿੰਗ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਆਉਣਾ ਪਿਆ।

ਜਿੱਥੇ ਰਾਜਾ ਵੜਿੰਗ ਦੇ ਸਵਾਗਤ ਲਈ ਸਰਕਾਰੀ ਪੁਲ ਤੋਂ ਸਹਾਰਾ ਲਿਆ ਗਿਆ ਉੱਥੇ ਹੀ ਚੋਣ ਜ਼ਾਬਤੇ ਦੀ ਵੀ ਉਲੰਘਣਾ ਕੀਤੀ ਗਈ। ਸਮਰਾਲਾ ਚੌਕ ਹਾਈਵੇ ਦੇ ਵਿਚਕਾਰ ਬਣੇ ਪੁਲ ’ਤੇ ਪਾਰਟੀ ਦੇ ਬੈਨਰ ਬੋਰਡ ਲਾਏ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...