June 18, 2024, 10:04 am
----------- Advertisement -----------
HomeNewsBreaking Newsਜਲੰਧਰ 'ਚ ਕਰਿਆਨੇ ਦੇ ਵਪਾਰੀ ਤੋਂ ਲੁੱਟ: ਲੁਟੇਰੇ ਨਕਦੀ ਤੇ ਮੋਬਾਈਲ ਖੋਹ...

ਜਲੰਧਰ ‘ਚ ਕਰਿਆਨੇ ਦੇ ਵਪਾਰੀ ਤੋਂ ਲੁੱਟ: ਲੁਟੇਰੇ ਨਕਦੀ ਤੇ ਮੋਬਾਈਲ ਖੋਹ ਹੋਏ ਫਰਾਰ

Published on

----------- Advertisement -----------

ਜਲੰਧਰ, 5 ਸਤੰਬਰ 2023 – ਜਲੰਧਰ ਸ਼ਹਿਰ ‘ਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਦੇ ਬਸਤੀ ਬਾਵਾ ਖੇਲ ‘ਚ ਲੁੱਟ ਦੀਆਂ ਵਾਰਦਾਤਾਂ ਦਾ ਅਜੇ ਸੁਰਾਗ ਨਹੀਂ ਪਿਆ ਸੀ ਕਿ ਹੁਣ ਮਿੱਠਾਪੁਰ ਨੇੜੇ ਬੈਂਕ ਕਾਲੋਨੀ ‘ਚ ਬਸਤੀ ਖੇਤਰ ਦੇ ਰਹਿਣ ਵਾਲੇ ਕਰਿਆਨਾ ਕਾਰੋਬਾਰੀ ਯੋਗੇਸ਼ ਗੁਪਤਾ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਹੈ। ਲੁਟੇਰਿਆਂ ਨੇ ਯੋਗੇਸ਼ ਗੁਪਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ 50 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ।

ਯੋਗੇਸ਼ ਗੁਪਤਾ ਦੇ ਸਿਰ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਯੋਗੇਸ਼ ਗੁਪਤਾ ਜੋ ਕਿ ਕੈਂਸਰ ਦਾ ਮਰੀਜ਼ ਵੀ ਹੈ, ਨੇ ਦੱਸਿਆ ਕਿ ਉਹ ਕਰਿਆਨੇ ਦੀ ਸਪਲਾਈ ਦਾ ਕੰਮ ਕਰਦਾ ਹੈ। ਉਹ ਕਰਿਆਨੇ ਦੀ ਸਪਲਾਈ ਕਰਨ ਲਈ ਬੈਂਕ ਕਲੋਨੀ ਵੀ ਆਇਆ ਹੋਇਆ ਸੀ। ਰਸਤੇ ‘ਚ ਦੋ ਬਾਈਕ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਜੇਬ ‘ਚੋਂ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ ਅਤੇ ਫਰਾਰ ਹੋ ਗਏ।

ਕਰਿਆਨਾ ਕਾਰੋਬਾਰੀ ਯੋਗੇਸ਼ ਗੁਪਤਾ ਨੇ ਦੱਸਿਆ ਕਿ ਬੈਂਕ ਕਲੋਨੀ ਦੀ ਗਲੀ ‘ਚ ਜਦੋਂ ਲੁਟੇਰਿਆਂ ਨੇ ਉਸ ‘ਤੇ ਹਮਲਾ ਕੀਤਾ ਤਾਂ ਉਸ ਨੇ ਉਥੇ ਰੌਲਾ ਪਾ ਦਿੱਤਾ ਪਰ ਜਦੋਂ ਤੱਕ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਤੇ ਦਰਜ ਕਰਵਾਈ। ਪੁਲੀਸ ਨੇ ਯੋਗੇਸ਼ ਗੁਪਤਾ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤ ਨੇ ਯੂਕਰੇਨ ਸ਼ਾਂਤੀ ਸੰਮੇਲਨ ‘ਤੇ ਦਸਤਖਤ ਨਹੀਂ ਕੀਤੇ: ਮੁੜ ਪੱਛਮੀ ਦੇਸ਼ਾਂ ਦੇ ਦਬਾਅ ਹੇਠ ਨਹੀਂ ਆਇਆ ਦੇਸ਼

ਸਾਂਝੇ ਬਿਆਨ 'ਤੇ 7 ਦੇਸ਼ਾਂ ਨੇ ਦੂਰੀ ਬਣਾਈ ਨਵੀਂ ਦਿੱਲੀ, 18 ਜੂਨ 2024 - ਯੂਕਰੇਨ...

ਅੱਜ ਪ੍ਰਧਾਨ ਮੰਤਰੀ ਮੋਦੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਾਰੀ

ਪੀਐਮ ਮੋਦੀ ਅੱਜ ਇਸ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਕ੍ਰਿਸ਼ੀ ਸਾਖੀਆਂ ਦਾ ਵੀ ਸਨਮਾਨ...

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਜਾਰੀ, 13 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਪਾਰ

40KM/H ਦੀ ​​ਰਫ਼ਤਾਰ ਨਾਲ ਚੱਲਣਗੀਆਂ ਗਰਮ ਹਵਾਵਾਂ 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ, ਬਠਿੰਡਾ...

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੀਜੇ ਦਿਨ ਵੀ ਰਹੇਗਾ ਫਰੀ

ਲਾਡੋਵਾਲ, 18 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ...

NRI ਜੋੜੇ ਦੀ ਕੁੱਟਮਾਰ ਦਾ ਮਾਮਲਾ: ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 18 ਜੂਨ 2024 - ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ...

ਗਰਮੀਆਂ ‘ਚ ਸਵੇਰੇ ਉੱਠਦੇ ਹੀ ਖਾਓ ਇਹ ਦੋ ਚੀਜ਼ਾਂ, ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ

ਇਲਾਇਚੀ ਹਰ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਹੁੰਦੀ ਹੈ। ਇਸ ਦੀ ਵਰਤੋਂ ਕਈ ਖਾਣ-ਪੀਣ...

ਪਾਪੂਆ ਨਿਊ ਗਿਨੀ ਨੇ 2 ਓਵਰਾਂ ‘ਚ 1 ਵਿਕਟ ‘ਤੇ ਬਣਾਈਆਂ 7 ਦੌੜਾਂ

ਟੀ-20 ਵਿਸ਼ਵ ਕੱਪ ਦਾ 39ਵਾਂ ਮੈਚ ਨਿਊਜ਼ੀਲੈਂਡ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਤ੍ਰਿਨੀਦਾਦ ਦੇ...