ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਗਿੱਦੜਬਾਹਾ ਅਤੇ ਕੋਟਭਾਈ ਦੇ ਮੁਖੀ ਦਲਬੀਰ ਸਿੰਘ ਅਤੇ ਸ਼ਿੰਦਰਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਦੜਬਾਹਾ ਅਤੇ ਕੋਟਭਾਈ ਬ੍ਰਾਂਚ ਦੇ ਨਿਰੰਕਾਰੀ ਸੇਵਾਦਾਰਾਂ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਫਰਵਰੀ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ 2024 ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਪਾਣੀ ਵਾਲੇ ਸੂਏ ਅਤੇ ਵਾਟਰ ਵਰਕਸ ਵਿਖੇ ਸਫਾਈ ਕੀਤੀ ਗਈ ਤਾਂ ਜੋ ਨਗਰ ਵਾਸੀਆਂ ਨੂੰ ਸਾਫ ਪਾਣੀ ਵਰਤਣ ਨੂੰ ਦਿੱਤਾ ਜਾਵੇ।
ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਪ੍ਰਬੰਧਕ ਗੁਰਪਿਆਰ ਸਿੰਘ,ਚਿੰਤਪਾਲ ਸਿੰਘ,ਨਵਪ੍ਰੀਤ ਮਸੌਣ,ਮਨਧੀਰ ਸਿੰਘ ਅਤੇ ਬਾਕੀ ਦੇ ਨੌਜਵਾਨਾਂ ਵੱਲੋਂ ਬਗੈਰ ਆਵਾਜਾਈ ਨੂੰ ਪ੍ਰਭਾਵਿਤ ਕਿੱਤੇ ਇਸ ਸਫ਼ਾਈ ਮੁਹਿੰਮ ਨੂੰ ਮੁਕੰਮਲ ਕੀਤਾ।












