ਐਸ ਏ ਐਸ ਨਗਰ: ਐਸ ਏ ਐਸ ਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਦੇਰ ਸ਼ਾਮ ਜ਼ਿਲ੍ਹੇ ਦੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦੇ 03 ਸਰਕਾਰੀ ਸਕੂਲਾਂ ਨੂੰ ਕ੍ਰਮਵਾਰ ਇੱਕ ਦਿਨ, ਦੋ-ਦੋ ਦਿਨ ਹੋਰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਲਾਕ ਡੇਰਾਬੱਸੀ-1 ਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਗਾਜ਼ੀਪੁਰ ਵਿਖੇ 17 ਜੁਲਾਈ ਦੀ ਛੁੱਟੀ ਰਹੇਗੀ। ਬਲਾਕ ਕੁਰਾਲੀ ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ, ਬਰੋਲੀ ਅਤੇ ਬਲਾਕ ਮਾਜਰੀ ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ, ਮਿਰਜਾਪੁਰ 17 ਜੁਲਾਈ ਤੋਂ 18 ਜੁਲਾਈ, 2023 ਤੱਕ ਦੋ ਦਿਨ ਲਈ ਬੰਦ ਰਹਿਣਗੇ। ਉਕਤ ਸਕੂਲਾਂ ਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਸਮੂਹ ਸਕੂਲ ਸੋਮਵਾਰ 17 ਜੁਲਾਈ 2023 ਤੋਂ ਆਮ ਵਾਂਗ ਖੁੱਲਣਗੇ।












