14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਮੌਗਾ ਦੇ ਕਿੱਲੀ ਚਹਿਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਣੀ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਦੱਸ ਦਈਏ ਕਿ ਸ਼੍ਰੌਮਣੀ ਅਕਾਲੀ ਦਲ ਨੂੰ 101 ਸਾਲ ਪੂਰੇ ਹੋਣ ਤੇ ਰੱਖੀ ਇਸ ਰੈਲੀ ਦੌਰਾਨ 5 ਤੋ 7 ਲੱਖਾਂ ਲੋਕਾਂ ਦੇ ਜੁਟਨ ਦੀ ਸੰਭਾਵਨਾ ਹੈ। ਇਸ ਰੈਲੀ ਤੋਂ ਸ਼੍ਰੌਮਣੀ ਅਕਾਲੀ ਦਲ ਵੱਲੋਂ 2022 ਚੋਣਾਂ ਦਾ ਵਿਗੁਲ ਬਜਾਇਆ ਜਾਵੇਗਾ।ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਰੈਲੀ ਦੀ ਤਿਆਰੀਆਂ ਕੀਤੀ ਗਈਆਂ ਹਨ । ਇਸ ਮੌਕੇ ਅਕਾਲੀ ਦਲ ਦੇ ਨਾਲ ਬਸਪਾ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ 101 ਸਾਲ ਪੂਰੇ ਹੋਣ ‘ਤੇ ਕੱਲ ਮੋਗਾ ਵਿੱਚ ਹੋ ਰਹੀ ਵਿਸ਼ਾਲ ਰੈਲੀ ਨੂੰ ਲੈਕੇ ਸ਼ਹਿਰੀ ਹਲਕੇ ਦੇ ਉਮੀਦਵਾਰ ਵਲੋਂ ਲੋਕ ਨੂੰ ਰੈਲੀ ਵਿਚ ਸ਼ਾਮਿਲ ਕਰਨ ਲਈ ਲਾਮਬੰਧ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਕੱਲ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰੀ ਦੀ ਅਹਿਮ ਮੀਟਿੰਗ ਵੀ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ ਸੀ। ਜਿਸ ਨੂੰ ਸੰਬੋਧਨ ਕਰਦਿਆ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ਤੇ ਕਿਹਾ ਕਿ ਬਸਪਾ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਮੋਗਾ ਰੈਲੀ ਵਿੱਚ ਸ਼ਮੂਲੀਅਤ ਕਰੇਗੀ। ਉਹਨਾਂ ਵਰਕਰਾਂ ਤੇ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਕਿ ਬਸਪਾ ਵਰਕਰ ਤੇ ਲੀਡਰਸ਼ਿਪ ਆਪਣੇ ਆਪਣੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਤਾਲਮੇਲ ਕਰਕੇ ਛੋਟੇ ਵੱਡੇ ਵਾਹਨ ਬੁੱਕ ਕਰਕੇ ਮੋਗਾ ਰੈਲੀ ਨੂੰ ਵਿਸ਼ਾਲਤਾ ਦੇਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਬਸਪਾ ਵੱਲੋਂ ਆਪਣੇ ਹਿੱਸੇ ਦੀ ਵਿਧਾਨ ਸਭਾ ਜਲੰਧਰ ਉੱਤਰੀ ਤੋਂ ਸ਼੍ਰੀ ਕੁਲਦੀਪ ਸਿੰਘ ਲੁਬਾਣਾ, ਦੀਨਾਨਗਰ ਰਿਜ਼ਰਵ ਤੋਂ ਸ਼੍ਰੀ ਕਮਲਜੀਤ ਚਾਵਲਾ ਮਹਾਸ਼ਾ ਭਾਈਚਾਰੇ ਤੋਂ ਅਤੇ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਹਰਮੋਹਨ ਸੰਧੂ ਨੂੰ ਉਮੀਦਵਾਰ ਐਲਾਨਿਆਂ ਗਿਆ। ਇਸ ਨਾਲ ਹੀ ਬਸਪਾ ਦੇ ਹਿੱਸੇ ਦੀਆਂ ਕੁੱਲ 20 ਸੀਟਾਂ ਵਿਚੋਂ 17 ਸੀਟਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।