August 1, 2026, 9:35 pm
----------- Advertisement -----------
HomeNewsBreaking Newsਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ: 2011 'ਚ ਸਨ 51 ਲੱਖ ਤੇ ਹੁਣ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ: 2011 ‘ਚ ਸਨ 51 ਲੱਖ ਤੇ ਹੁਣ ਬਣੀਆਂ 23 ਲੱਖ,ਅੱਧ ਨਾਲੋਂ ਜ਼ਿਆਦਾ ਵੋਟਾਂ ਕਿੱਥੇ ਗਈਆਂ?

Published on

----------- Advertisement -----------
  • ਵੋਟਾਂ ਬਣਾਉਣ ਲਈ ਵਧਾਇਆ 2 ਮਹੀਨੇ ਦਾ ਸਮਾਂ
    ਚੰਡੀਗੜ੍ਹ : ( ਬਲਜੀਤ ਮਰਵਾਹਾ ) ਸ਼੍ਰੋਮਣੀ ਗੁਰਦੁਆਰਾ ਚੀਫ ਇਲੈਕਸ਼ਨ ਕਮਿਸ਼ਨ ਦੇ ਜਸਟਿਸ ਐਸ ਐਸ ਸਾਰੋ ਦੇ ਦਫਤਰ ਵਿੱਚ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਮਾਨ ਦਲ ਦੇ ਵਫਦ ਜਿਸ ਵਿੱਚ ਚੰਡੀਗੜ੍ਹ ਸੂਬਾ ਪ੍ਰਧਾਨ ਗੋਪਾਲ ਸਿੰਘ ਸਿੱਧੂ ਅਤੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਸਿਮਰਨਜੀਤ ਸਿੰਘ ਵਕੀਲ ਸ਼ਾਮਿਲ ਸਨ, ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਨੂੰ ਲੈ ਕੇ ਡੂੰਗੀਆਂ ਵਿਚਾਰਾਂ ਹੋਈਆਂ। ਜਿਸ ਵਿੱਚ ਪਹਿਲੀ ਮੰਗ ਕੀਤੀ ਗਈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਮਾਂ ਵਧਾਇਆ ਜਾਵੇ।
    ਦੂਸਰੀ ਅਪੀਲ ਇਹ ਕੀਤੀ ਗਈ ਕਿ ਬੀਐਲਓ ਦੀਆਂ ਡਿਊਟੀਆਂ ਲਵਾਈਆਂ ਜਾਣ ਤਾਂ ਕਿ ਉਹ ਘਰ ਘਰ ਜਾ ਕੇ ਵੋਟਾਂ ਬਣਾਉਣ।
    ਇਸ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕੇ ਪਿਛਲੇ ਵੋਟਾਂ ਦੇ ਮੁਕਾਬਲੇ ਇਸ ਵਾਰ ਬਹੁਤ ਹੀ ਘੱਟ ਵੋਟਾਂ ਬਣੀਆਂ ਹਨ। ਪਿਛਲੀ ਵਾਰ 51 ਲੱਖ 65 ਹਜ਼ਾਰ ਤੋਂ ਵੱਧ ਵੋਟਾਂ ਬਣੀਆਂ ਸਨ ਜਦ ਕਿ ਇਸ ਵਾਰ 23 ਲੱਖ 28 ਹਜ਼ਾਰ ਦੇ ਲਗਭਗ ਹੀ ਬਣ ਪਾਈਆਂ ਹਨ। ਜਸਟਿਸ ਸਾਰੋਂ ਨੇ ਭਰੋਸਾ ਦਿੱਤਾ ਕਿ ਮੁੱਖ ਸਕੱਤਰ ਪੰਜਾਬ , ਵਿੱਤ ਸਕੱਤਰ ਚੰਡੀਗੜ੍ਹ ਅਤੇ ਗ੍ਰਿਹ ਸਕੱਤਰ ਹਿਮਾਚਲ ਪ੍ਰਦੇਸ਼ ਦੀ ਡਿਊਟੀ ਲਗਾਈ ਗਈ ਹੈ ਕਿ ਪਿੰਡ ਪਿੰਡ ਜਾ ਕੇ ਵੋਟਾਂ ਬਣਾਓ ਅਤੇ ਉਨਾਂ ਨੇ ਵੋਟਾਂ ਦਾ ਸਮਾਂ 28 ਫਰਵਰੀ ਤੋਂ ਵਧਾ ਕੇ 28 ਅਪ੍ਰੈਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਭਰੋਸਾ ਦਿੱਤਾ ਅਤੇ ਨਾਲ ਦੀ ਨਾਲ ਅਧਿਸੂਚਨਾ ਜਾਰੀ ਕਰ ਦਿੱਤੀ ।
    ਦੱਸਣਯੋਗ ਹੈ ਕਿ ਸਭ ਤੋਂ ਵੱਧ ਵੋਟਾਂ ਬਣੀਆਂ ਹਨ ਤਰਨ ਤਾਰਨ ਦੇ ਵਿੱਚ 2 ਲੱਖ ਅਤੇ ਇਸ ਦੇ ਬਰਾਬਰ ਹੀ ਬਣੀਆਂ ਹਨ ਗੁਰਦਾਸਪੁਰ 2 ਲੱਖ ਵੋਟਾਂ। ਸੰਗਰੂਰ ਵਿਚ 1 ਲੱਖ 58 ਹਜ਼ਾਰ ਤੋਂ ਵੱਧ ਤੇ ਉਸ ਤੋਂ ਬਾਅਦ ਮੁਸਲਮਾਨ ਜਿਲ੍ਹੇ ਮਲੇਰਕੋਟਲੇ ਦੇ ਵਿੱਚ 40,000 ਵੋਟਾਂ ਬਣੀਆਂ। ਫਤਹਿਗੜ੍ਹ ਸਾਹਿਬ ਵਿਚ 65 ਹਜ਼ਾਰ ਵੋਟਾਂ ਬਣੀਆਂ। 2011 ਦੇ ਵਿੱਚ ਇਹ 3 ਲੱਖ ਵੋਟਰ ਸਨ ਹੁਣ ਘੱਟ ਕੇ 65 ਹਜ਼ਾਰ ਰਹਿ ਗਏ। ਸਭ ਤੋਂ ਘੱਟ ਵੋਟਾਂ ਵਿੱਚ ਆਉਣ ਵਾਲੇ ਜਿਲੇ ਹਨ ਪਠਾਨਕੋਟ ਅਤੇ ਮੋਹਾਲੀ। ਜਸਟਿਸ ਸਾਰੋ ਵੋਟਰ ਕਾਰਡ ਬਣਾਉਣ ਲਈ ਵੀ ਕਿਹਾ ਗਿਆ, ਤਾਂ ਕਿ ਵੋਟਾਂ ਸਹੀ ਤਰੀਕੇ ਨਾਲ ਬਣਾਈਆਂ ਜਾ ਸਕਣ ਅਤੇ ਆਉਣ ਵਾਲੇ ਅਗਲੀਆਂ ਵੋਟਾਂ ਦੇ ਵਿੱਚ ਵੀ ਇਹ ਵੋਟਰ ਕਾਰਡ ਕੰਮ ਆ ਸਕਣ। ਉਹਨਾਂ ਨੇ ਇਸ ਬਾਰੇ ਕਿਹਾ ਕਿ ਸਰਕਾਰ ਨੇ ਇਸ ਬਾਰੇ ਫੰਡ ਨਹੀਂ ਜਾਰੀ ਕੀਤਾ। ਉਹਨਾਂ ਨੇ ਅਪੀਲ ਕੀਤੀ ਕਿ ਹੁਣ ਇਸ ਤਰ੍ਹਾਂ ਹੀ ਵੋਟਾਂ ਬਣਾਓ, ਕੈਂਪ ਲਗਾ ਕੇ ਜਿਸ ਵਿੱਚ ਕਿ ਰਾਜਨੀਤੀ, ਧਾਰਮਿਕ ਪਾਰਟੀਆਂ ਆਪੋ ਆਪੇ ਪੱਧਰ ਤੇ ਕੈਂਪ ਲਗਾ ਕੇ ਵੱਧ ਤੋਂ ਵੱਧ ਸਿੱਖਾਂ ਦੀਆਂ ਵੋਟਾਂ ਬਣਾਉਣ, ਤਾਂ ਕਿ ਜੋ ਜਾਅਲੀ ਵੋਟਾਂ ਨਾ ਬਣਨ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...