August 23, 2026, 1:22 pm
----------- Advertisement -----------
HomeNewsEntertainment8 ਨਵੰਬਰ ਨੂੰ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਵਾਰ'

8 ਨਵੰਬਰ ਨੂੰ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’

Published on

----------- Advertisement -----------

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਸਾਰਿਆਂ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਅੱਜ ਵੀ ਪਿਆਰ ਨਾਲ ਯਾਦ ਕਰਦੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਸਿੰਗਰ ਦੇ ਦੁਨੀਆ ਤੋਂ ਜਾਣ ਬਾਅਦ ਹੁਣ ਉਨ੍ਹਾਂ ਦਾ ਦੂਜਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਨਾਮ ‘ਵਾਰ’ ਹੈ। ਇਸ ਦੀ ਰਿਲੀਜ਼ ਲਈ ਇਕ ਖਾਸ ਦਿਨ ਵੀ ਚੁਣਿਆ ਗਿਆ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ 8 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ 8 ਨਵੰਬਰ ਸਵੇਰ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਪੰਜਾਬ ਦੇ ਵੀਰ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਸਿੱਧੂ ਮੂਸੇਵਾਲਾ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਦੂਜਾ ਗੀਤ ਹੈ। ਪਹਿਲਾ ਗੀਤ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ ਨਹਿਰ) ਉਨ੍ਹਾਂ ਦੇ ਪਿਤਾ ਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਗਿਆ ਸੀ। ਪਰ ਭਾਰਤ ਵਿੱਚ ਪਹਿਲਾ ਗੀਤ ਬੈਨ ਕਰ ਦਿੱਤਾ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਤਾਰਪੁਰ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼; ਪਤੀ-ਸੱਸ ‘ਤੇ ਕੇਸ

ਜਲੰਧਰ ਦੇ ਕਰਤਾਰਪੁਰ ਥਾਣੇ ‘ਚ ਇੱਕ ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼...

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਨੂੰ ਰਾਜਾ ਵੜਿੰਗ ਨੇ ਭੇਜਿਆ ਨੋਟਿਸ, ਨਿੱਜੀ ਟਿੱਪਣੀਆਂ ਕਰਨ ਦੇ ਲਗਾਏ ਇਲਜ਼ਾਮ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਤੇ ਤਿੱਖੀ ਬਿਆਨਬਾਜ਼ੀ ਵਿਚਾਲੇ ਇਕ ਹੋਰ ਵੱਡਾ...

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...