ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਅੱਜ ਸਹੁੰ ਚੁੱਕੀ। ਉਨ੍ਹਾਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਵਿੱਚ ਸਹੁੰ ਚੁਕਾਈ ਗਈ। ਸਿਮਰਨਜੀਤ ਮਾਨ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ। ਅੱਜ ਸਹੁੰ ਚੁੱਕਣ ਦੌਰਾਨ ਉਨ੍ਹਾਂ ਦੇ ਹੱਥ ਵਿਚ ਕਿਰਪਾਨ ਨਜ਼ਰ ਨਹੀਂ ਆਈ।
ਇਸ ਵਾਰ ਵੀ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਜੇਕਰ ਮਾਨ ਨੂੰ ਵੱਡੀ ਕਿਰਪਾਨ ਨਾ ਲਿਜਾਣ ਦਿੱਤੀ ਗਈ ਤਾਂ ਉਹ ਸਹੁੰ ਨਹੀਂ ਚੁੱਕਣਗੇ। ਹਾਲਾਂਕਿ ਮਾਨ ਨੇ ਖੁਦ ਇਹਨਾਂ ਗੱਲਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਸਦ ਵਿੱਚ ਜਾ ਕੇ ਸਰਕਾਰ ਨੂੰ ਅਸਲ ਮੁੱਦਿਆਂ ਨਾਲ ਜਾਣੂ ਕਰਵਾਉਣਗੇ। ਸਹੁੰ ਚੁੱਕਣ ਤੋਂ ਪਹਿਲਾਂ ਵੀ ਉਨ੍ਹਾਂ ਕਿਹਾ ਸੀ ਕਿ ਉਹ ਕਿਰਪਾਨ ਲੈ ਕੇ ਜਾਣ ਦੀ ਕੋਸ਼ਿਸ਼ ਜਰੂਰ ਕਰਨਗੇ। ਜੇਕਰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਇਹ ਸਿੱਖਾਂ ‘ਤੇ ਅੱਤਿਆਚਾਰ ਹੋਵੇਗਾ। ਮਾਨ ਨੇ ਸਹੁੰ ਚੁੱਕਣ ਦੌਰਾਨ ਸੰਗਰੂਰ ਵਿੱਚ ਵਿਕਾਸ ਦਾ ਭਰੋਸਾ ਵੀ ਦਿੱਤਾ
----------- Advertisement -----------
ਸਹੁੰ ਚੁੱਕਣ ਸਮੇਂ ਸਿਮਰਨਜੀਤ ਮਾਨ ਦੇ ਹੱਥ ‘ਚ ਨਹੀਂ ਨਜ਼ਰ ਆਈ ਕਿਰਪਾਨ
Published on
----------- Advertisement -----------
----------- Advertisement -----------











