ਬੀਡੀਪੀਓ ਦਫਤਰ ਸਰਹਿੰਦ ਦੇ ਸਟਾਫ ਨਾਲ ਕਥਿਤ ਤੌਰ ਤੇ ਬਦਸਲੂਕੀ ਕਰਨ ਤੇ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਬੀ.ਡੀ.ਪੀ.ਓ. ਸਰਹਿੰਦ ਰਮੇਸ਼ ਕੁਮਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਦੇ ਹੁਕਮਾਂ ‘ਤੇ ਵਿਭਾਗ ਵੱਲੋਂ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ।
ਪੰਚਾਇਤ ਸਕੱਤਰ ਯੂਨੀਅਨ ਬਲਾਕ ਸਰਹਿੰਦ ਦੇ ਪ੍ਰਧਾਨ ਤੇਜਿੰਦਰ ਸਿੰਘ ਬਧੋਛੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਿਛਲੇ ਬੀਡੀਪੀਓ ਦੇ ਵਿਰੋਧ ਧਰਨਾ ਸਰਹਿੰਦ ਬੀਡੀਪੀਓ ਦਫਤਰ ਵਿਖੇ ਚੱਲ ਰਿਹਾ ਸੀ ਤੇ ਉਹਨਾਂ ਦੀ ਮੰਗ ਸੀ ਕਿ ਬੀਡੀਪੀਓ ਨੂੰ ਤੁਰੰਤ ਹਟਾਇਆ ਜਾਵੇ। ਜਿਸ ਤੋਂ ਬਾਅਦ ਬੀ.ਡੀ.ਪੀ.ਓ. ਸਰਹਿੰਦ ਰਮੇਸ਼ ਕੁਮਾਰ ਨੂੰ ਮੁਅੱਤਲ ਕਰ ਦੇਣ ਤੋਂ ਬਾਅਦ ਚੱਕ ਦਿੱਤਾ ਗਿਆ ਅਤੇ ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਦੇ ਬੀਡੀਪੀਓ ਖੇੜਾ ਚੰਦ ਸਿੰਘ ਵੱਲੋਂ ਵਾਧੂ ਚਾਰਜ ਸੰਭਾਲਣ ਤੇ ਸਮੂਹ ਮੁਲਾਜ਼ਮਾਂ ਵੱਲੋਂ ਬੁੱਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਨਵ ਨਿਯੁਕਤ ਬੀਡੀਪੀਓ ਚੰਦ ਸਿੰਘ ਨੇ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਦਫਤਰ ਦੇ ਅਧੀਨ ਆਉਂਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਉਹਨਾਂ ਕਿਹਾ ਕਿ ਬੀਡੀਪੀਓ ਦਫਤਰ ਦੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।