ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਹੋਏ ਅੱਤਵਾਦੀਆਂ ਹਮਲੇ ਤੇ ਕਾਂਗਰਸੀ ਨੇਤਾ ਰਵਨੀਤ ਬਿੱਟੂ ਨੇ ਦੁੱਖ ਪ੍ਰਗਟਾਇਆ ਹੈ ਉਹਨਾਂ ਨੇ ਇੱਕ ਟਵੀਟ ਕਰ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਸ਼ਹੀਦ ਹੋਏ ੨ ਪੁਲਿਸ ਵਾਲਿਆਂ ਲਈ ਦੁੱਖ ਜ਼ਾਹਿਰ ਕੀਤਾ ਗਿਆ ।
ਬਿੱਟੂ ਨੇ ਆਪਣੇ ਟਵੀਟ ਜਰੀਏ ਕਿਹਾ ਕਿ ” ਜੰਮੂ ਕਸ਼ਮੀਰ ਚ ਹੋਏ ਅੱਤਵਾਦੀ ਹਮਲੇ ਨਾਲ ਮਾਰੇ ਗਏ 2 ਪੁਲਿਸ ਕਰਮੀਆਂ ਦਾ ਬਹੁਤ ਦੁੱਖ ਹੈ, ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੇ ਸੁਰੱਖਿਆ ਬਲਾਂ ਨੂੰ ਬੁੱਲਟ ਪਰੂਫ ਸਾਧਨ ਮੁਹਈਆ ਕਰਵਾਏ, ਸ਼ਹੀਦ ਹੋਣ ਵਾਲੇ ਵੀ ਕਿਸੇ ਦੇ ਭਰਾ, ਪਤੀ , ਪੁੱਤਰ ਹਨ,ਉਹਨਾਂ ਦੇ ਵੀ ਪਰਿਵਾਰ ਹਨ।
ਦਸ ਦਈਏ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਪੁਲਿਸ ਬੱਸ ਦੀ ਘੇਰਾਬੰਦੀ ਕਰ ਗੋਲੀਬਾਰੀ ਕੀਤੀ। ਹਮਲੇ ‘ਚ 2 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਅਤੇ 12 ਗੰਭੀਰ ਜ਼ਖਮੀ ਹੋ ਗਏ । ਜ਼ਖ਼ਮੀ ਪੁਲਿਸ ਮੁਲਾਜ਼ਮਾਂ ਵਿੱਚੋ ਇੱਕ ਏ.ਐਸ.ਆਈ ਅਤੇ ਇੱਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।