ਪੰਜਾਬ ਦੇ ਲੋਕਾਂ ਲਈ ਹੁਣ ਪੁਣੇ ਜਾਣਾ ਸੌਖਾ ਹੋ ਜਾਵੇਗਾ,ਅੰਮ੍ਰਿਤਸਰ ਤੋਂ ਪੁਣੇ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ,ਇੰਡੀਗੋ ਕੰਪਨੀ ਦੀ ਫਲਾਈਟ ਅੰਮ੍ਰਿਤਸਰ ਤੋਂ ਅੱਜ ਤੋਂ ਰੋਜ਼ਾਨਾ ਪੁਣੇ ਲਈ ਰਵਾਨਾ ਹੋਵੇਗੀ। ਸ਼ੁਰੂਆਤੀ ਕਿਰਾਇਆ 4999 ਰੁਪਏ ਇਕ ਪਾਸੇ ਦਾ ਰੱਖਿਆ ਗਿਆ ਹੈ। ਕੰਪਨੀ ਵੱਲੋਂ ਇਹ ਫਲਾਈਟ ਰਾਤ ਦੇ ਸਮੇਂ ਦੀ ਰੱਖੀ ਗਈ ਹੈ। ਅੰਮ੍ਰਿਤਸਰ ਤੋਂ ਫਲਾਈਟ (Flight From Amritsar) ਰਾਤ 11.25 ਵਜੇ ਉਡਾਣ ਭਰੇਗੀ ਅਤੇ 2 ਵਜੇ ਪੁਣੇ ਹਵਾਈ ਅੱਡੇ ‘ਤੇ ਪਹੁੰਚੇਗੀ।ਇਸੇ ਤਰ੍ਹਾਂ ਇਹ ਪੁਣੇ ਹਵਾਈ ਅੱਡੇ ਤੋਂ ਸਵੇਰੇ 2.35 ਵਜੇ ਉਡਾਣ ਭਰੇਗੀ ਅਤੇ ਸਵੇਰੇ 5.20 ਵਜੇ ਅੰਮ੍ਰਿਤਸਰ ਪਹੁੰਚੇਗੀ। ਕੋਵਿਡ ਤੋਂ ਬਾਅਦ ਪੁਣੇ ਨਾਲ ਸਿੱਧੀ ਹਵਾਈ ਸੰਪਰਕ ਪੂਰੀ ਤਰ੍ਹਾਂ ਬੰਦ ਸੀ। ਹੁਣ ਤੱਕ ਫਲਾਈਟ ਦਿੱਲੀ ਤੋਂ ਹੁੰਦੀ ਸੀ ਪਰ ਅੱਜ ਤੋਂ ਇਹ ਫਲਾਈਟ ਸਿੱਧੀ ਪੁਣੇ ਜਾਵੇਗੀ। ਹੁਣ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
----------- Advertisement -----------
ਅੰਮ੍ਰਿਤਸਰ ਤੋਂ ਪੁਣੇ ਦੀ ਸਿੱਧੀ ਫਲਾਈਟ ਹੋਈ ਸ਼ੁਰੂ, ਜਾਣੋ ਕਿੰਨਾ ਹੈ ਕਿਰਾਇਆ
Published on
----------- Advertisement -----------