July 22, 2026, 6:14 am
----------- Advertisement -----------
HomeNewsLatest Newsਸੂਬਾ ਸਰਕਾਰ ਨੇ ਪਾਰਦਾਰਸ਼ਤਾ ਤੇ ਗੈਰ-ਕਾਨੂੰਨੀ ਖਣਨ ਖਿਲਾਫ ਚੁੱਕਿਆ ਅਹਿਮ ਤੇ ਕਾਰਗਾਰ...

ਸੂਬਾ ਸਰਕਾਰ ਨੇ ਪਾਰਦਾਰਸ਼ਤਾ ਤੇ ਗੈਰ-ਕਾਨੂੰਨੀ ਖਣਨ ਖਿਲਾਫ ਚੁੱਕਿਆ ਅਹਿਮ ਤੇ ਕਾਰਗਾਰ ਕਦਮ, ਖਣਨ ਮੰਤਰੀ ਮੀਤ ਹੇਅਰ ਨੇ ਦਿੱਤੀ ਜਾਣਕਾਰੀ

Published on

----------- Advertisement -----------

ਚੰਡੀਗੜ੍ਹ , 30 ਸਤੰਬਰ (ਬਲਜੀਤ ਮਰਵਾਹਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਉਤੇ ਚੱਲਦਿਆਂ ਇਕ ਖਣਨ ਵਿਭਾਗ ਵੱਲੋਂ ਅਹਿਮ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਕਰੱਸ਼ਰਾਂ ਦੇ ਬਿਜਲੀ ਮੀਟਰਾਂ ਨੂੰ ਸੰਗਠਿਤ ਕਰਦਿਆਂ ਵਿਭਾਗ ਦੇ ਪੋਰਟਲ ਨਾਲ ਜੋੜ ਦਿੱਤਾ ਹੈ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿੱਚ ਖਣਨ ਦੀਆਂ ਗਤੀਵਿਧੀਆਂ ਵਿੱਚ ਪਾਰਦਰਸ਼ਤਾ ਲਿਆਉਂਦਿਆਂ ਸਾਰੇ ਕਰੱਸ਼ਰਾਂ ਦੇ ਮੀਟਰਾਂ ਨੂੰ ਸੰਗਠਿਤ ਕਰ ਦਿੱਤਾ ਹੈ। ਖਣਨ ਵਿਭਾਗ ਦਾ ਪੋਰਟਲ ਪੀ.ਐਸ.ਪੀ.ਸੀ.ਐਲ. ਦੇ ਮੀਟਰਾਂ ਨਾਲ ਜੁੜਿਆ ਹੋਵੇਗਾ ਜਿਸ ਨਾਲ ਕਰੱਸ਼ਰ ਮਾਲਕਾਂ ਵੱਲੋਂ ਹਰ ਮਹੀਨੇ ਮੀਟਰ ਦੀ ਰੀਡਿੰਗ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇਗੀ। ਇਸ ਨਾਲ ਕਰੱਸ਼ਰ ਮਾਲਕ ਵੱਲੋਂ ਵੇਚੇ ਜਾਂਦੇ ਮਾਲ ਅਤੇ ਮੀਟਰ ਉਪਰਲੀ ਰੀਡਿੰਗ ਦਾ ਮਿਲਾਣ ਕੀਤਾ ਜਾ ਸਕੇਗਾ।

ਖਣਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਪਾਰਦਰਸ਼ੀ ਪ੍ਰਣਾਲੀ ਰਾਹੀਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਗੈਰ-ਕਾਨੂੰਨੀ ਖਣਨ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ ਅਤੇ ਕਿਸੇ ਵੀ ਅਜਿਹੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

*ਚੰਡੀਗੜ੍ਹ/ ਸੁਨਾਮ, 20 ਜੁਲਾਈ,2026*:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...