ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਕਤਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਾਰੇ ਇਨਸਾਫ ਦੀ ਕਦੋਂ ਤੋਂ ਮੰਗ ਕਰ ਰਹੇ ਸਨ। ਹੁਣ ਸਾਨੂੰ ਪਰਮਾਤਮਾ ਨੇ ਇਨਸਾਫ ਦਿੱਤਾ ਹੈ। ਇਹ ਸਾਰੇ ਗੈਂਗਸਟਰ ਇੱਦਾਂ ਹੀ ਮਰ ਮੁੱਕ ਜਾਣਗੇ। ਇਹਨਾਂ ਨੂੰ ਕਿਸੇ ਨੇ ਨਹੀਂ ਮਾਰਨਾ ਸਾਰੀਆਂ ਸਰਕਾਰਾਂ ਇਨ੍ਹਾਂ ਤੋਂ ਡਰਦਿਆਂ ਨੇ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਦੇ ਮਰੇ ‘ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਉਨ੍ਹਾਂ ਦਾ ਵੀ ਪਰਿਵਾਰ ਹੈ ਪਰ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਕਾਤਲ ਮਨਮੋਹਨ ਮੋਹਨਾ ਤੇ ਮਨਦੀਪ ਤੂਫ਼ਾਨ ਦੀ ਜੇਲ੍ਹ ‘ਚ ਮੌਤ ਹੋ ਗਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਤੂਫ਼ਾਨ ਦੀ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚ ਮੌਤ ਹੋਈ ਹੈ। ਤੂਫ਼ਾਨ ਦੀ ਇੱਥੇ ਹਵਾਲਾਤੀਆਂ ਨਾਲ ਝੜਪ ਹੋ ਗਈ ਸੀ ਤੇ ਇਸ ਝੜਪ ਨੇ ਹਿੰਸਕ ਰੂਪ ਲੈ ਲਿਆ। ਇਸ ‘ਚ 3 ਲੋਕ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਜੇਲ੍ਹ ‘ਚ ਝੜਪ ਦੌਰਾਨ 2 ਗੈਂਗਸਟਰਾਂ ਦਾ ਕਤਲ ਹੋ ਗਿਆ ਹੈ।









