June 30, 2026, 5:38 am
----------- Advertisement -----------
HomeNewsLatest Newsਅੰਤਰਰਾਸ਼ਟਰੀ ਮੰਡੀਆਂ ਵਿੱਚ ਸਬਜੀਆਂ ਦੀ ਬਰਾਮਦ ਲਈ ਚੁੱਕੇ ਜਾ ਰਹੇ ਹਨ ਕਦਮ:...

ਅੰਤਰਰਾਸ਼ਟਰੀ ਮੰਡੀਆਂ ਵਿੱਚ ਸਬਜੀਆਂ ਦੀ ਬਰਾਮਦ ਲਈ ਚੁੱਕੇ ਜਾ ਰਹੇ ਹਨ ਕਦਮ: ਚੇਤਨ ਸਿੰਘ ਜੌੜਾਮਾਜਰਾ

Published on

----------- Advertisement -----------

ਚੰਡੀਗੜ, 21 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਦੀ ਸੁਹਿਰਦ ਤੇ ਦੂਰਅੰਦੇਸ਼ ਸੋਚ ਤਹਿਤ ਬਾਗਬਾਨੀ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੇ 21 ਅਪ੍ਰੈਲ, 2023 ਨੂੰ ਸਿਵਲ ਸਕੱਤਰੇਤ ਚੰਡੀਗੜ ਵਿਖੇ ਵੱਖ-ਵੱਖ ਭਾਈਵਾਲਾਂ ਦੀ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨਾਂ ਨੇ ਖੇਤੀਬਾੜੀ ਅਤੇ ਸਿੰਚਾਈ ਵਿੱਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਪਾਣੀ ਤੇ ਹੋਰ ਖਣਿਜ ਸਰੋਤਾਂ ਦੀ ਜ਼ਿਆਦਾ ਖਪਤ ਵਾਲੀਆਂ ਫ਼ਸਲਾਂ ਦੀ ਥਾਂ ਹੋਰ ਬਦਲਵੀਆਂ ਫਸਲਾਂ ਲਗਾਉਣ ਬਾਰੇ ਵੀ ਚਰਚਾ ਕੀਤੀ। ਉਨਾਂ ਕਿਹਾ ਕਿ ਇਹ ਕੀਮਤੀ ਸਰੋਤ ਕਈ ਹੋਰ ਫਸਲਾਂ ਅਤੇ ਸਬਜੀਆਂ , ਜੋ ਵਧੀਆ ਕਾਰੋਬਾਰ ਪ੍ਰਦਾਨ ਕਰ ਸਕਦੀਆਂ ਹਨ, ਲਈ ਅਤੇ ਆਰਥਿਕਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋ ਸਕਦੀਆਂ ਹਨ।

ਕੈਬਨਿਟ ਮੰਤਰੀ ਨੇ ਜ਼ਿਕਰ ਕੀਤਾ ਕਿ ਖੇਤੀ ਦੇ ਮਾਮਲੇ ਵਿੱਚ ਪੰਜਾਬ ਬਹੁਤ ਹੀ ਜ਼ਰਖੇਜ਼ ਖਿੱਤਾ ਹੈ , ਗੁਰੂ ਦੀ ਇਸ ਪਵਿੱਤਰ ਧਰਤੀ ’ਤੇ ਨਾ ਸਿਰਫ ਅਨਾਜ ਸਗੋਂ ਕਈ ਹੋਰ ਫਸਲਾਂ ਜਾਂ ਸਬਜੀਆਂ ਵੀ ਉਗਾਈਆਂ ਜਾ ਸਕਦੀਆਂ ਹਨ। ਵੈਲੀਊ ਅਡੀਸ਼ਨ ਅਤੇ ਪ੍ਰੋਸੈਸਿੰਗ ਦੇ ਨਾਲ, ਇਹ ਵਿਕਲਪਿਕ ਖੇਤੀ ਉਤਪਾਦ ਸਾਡੇ ਲਈ ਵਧੇਰੇ ਲਾਭਦਾਇਕ ਹੋ ਸਕਦੇ ਹਨ। ਇਸ ਸਬੰਧੀ ਸ੍ਰੀ ਜੌੜਾਮਾਜਰਾ ਨੇ ਪੰਜਾਬ ਵਿੱਚ ਹਰੀ ਮਿਰਚ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਮਿਆਰੀ ਉਤਪਾਦਨ, ਮੰਡੀਕਰਨ ਅਤੇ ਪ੍ਰੋਸੈਸਿੰਗ ਨੂੰ ਮਿਆਰੀ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ। ਉਨਾਂ ਅੱਗੇ ਕਿਹਾ, “ਇਸ ਕਲੱਸਟਰ ਦੇ ਲਾਗੂ ਹੋਣ ਨਾਲ ਕਿਸਾਨਾਂ ਨੂੰ ਮਿਰਚਾਂ ਦੇ ਮਿਆਰੀ ਉਤਪਾਦਨ ਕਾਰਨ ਉਨਾਂ ਦੀ ਕਾਸ਼ਤ ਦਾ ਬਿਹਤਰ ਮੁੱਲ ਮਿਲੇਗਾ ਅਤੇ ਇਸ ਤੋਂ ਇਲਾਵਾ ਵਧੀਆ ਕਿਸਮ ਦੇ ਉਤਪਾਦਨ ਕਾਰਨ ਕਿਸਾਨ ਵਿਸ਼ਵ ਪੱਧਰ ‘ਤੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਆਪਣੀ ਕਾਸ਼ਤ ਵੇਚ ਸਕਣਗੇ।“

ਮੰਤਰੀ ਨੇ ਦੱਸਿਆ ਕਿ ਫਿਰੋਜਪੁਰ, ਜਲੰਧਰ, ਤਰਨਤਾਰਨ ਅਤੇ ਸੰਗਰੂਰ ਵਿੱਚ ਮਿਰਚਾਂ ਦੀ ਫਸਲ 21940 ਏਕੜ ਵਿੱਚ 1.66 ਲੱਖ ਮੀਟਿ੍ਰਕ ਟਨ ਭਾਵ ਇੱਕ ਲੱਖ 66 ਹਜਾਰ ਮੀਟਿ੍ਰਕ ਟਨ ਤੋਂ ਵੱਧ ਹੋਈ ਹੈ। ਕਲੱਸਟਰ ਵਿੱਚ ਉਗਾਈਆਂ ਗਈਆਂ ਮਿਰਚਾਂ ਐਮ.ਆਰ.ਐਲ. ਮੁਕਤ ਹਨ ਅਤੇ ਇਸ ਵਿੱਚ ਕੋਈ ਭਾਰੀ ਧਾਤੂ ਮੌਜੂਦ ਨਹੀਂ ਹੁੰਦੀ, ਸੁਚੱਜੇ ਖੇਤੀਬਾੜੀ ਢੰਗਾਂ ਨੂੰ ਅਪਣਾਉਣ ਸਦਕਾ ਅਜਿਹੀਆਂ ਫਸਲਾਂ ਨੂੰ ਕੌਮਾਂਤਰੀ ਬਾਜਾਰ ਵਿੱਚ ਵੀ ਨਿਰਯਾਤ ਕੀਤਾ ਜਾਵੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਵਧੀਆ ਉਤਪਾਦਨ ਲਈ ਜਾਗਰੂਕ ਕਰਨ ਅਤੇ ਉਨਾਂ ਨੂੰ ਜੈਵਿਕ ਖੇਤੀ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਫਸਲਾਂ ਦੇ ਉਤਪਾਦਨ ਵਿੱਚ ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਵੀ ਜਾਗਰੂਕ ਕਰਨ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀ.ਏ. ਸਟੋਰ ਖੋਲਣ ਦਾ ਪ੍ਰਸਤਾਵ ਵੀ ਦਿੱਤਾ ਗਿਆ। ਬਾਗਬਾਨੀ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ ਨੇ ਮੰਤਰੀ ਨੂੰ ਉਨਾਂ ਦੀਆਂ ਸਾਰੀਆਂ ਕਿਸਾਨ ਭਲਾਈ ਪਹਿਲਕਦਮੀਆਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਅਤੇ ਬਾਗਬਾਨੀ ਦੇ ਡਾਇਰੈਕਟਰ ਸ਼ੈਲੇਂਦਰ ਸਿੰਘ ਨੇ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ।

ਇਸ ਮੀਟਿੰਗ ਵਿੱਚ, ਪੰਜਾਬ ਐਗਰੀਕਲਚਰਲ ਇੰਡਸਟਰੀਜ਼ ਕਾਰਪੋਰੇਸ਼ਨ, ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੀਕਲਚਰਲ ਇੰਡਸਟਰੀਜ ਕਾਰਪੋਰੇਸਨ ਦੇ ਚੇਅਰਮੈਨ, ਮਾਰਕਫੈੱਡ ਦੇ ਚੇਅਰਮੈਨ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਪੰਜਾਬ ਮੰਡੀ ਬੋਰਡ ਦੇ ਸਕੱਤਰ, ਖੇਤਰੀ ਦਫਤਰ, ਏ.ਪੀ.ਆਈ.ਡੀ.ਏ., ਚੰਡੀਗੜ ਦੇ ਮੁਖੀ ਸ੍ਰੀ ਹਰਪ੍ਰੀਤ ਸਿੰਘ ਅਤੇ ਆਈ.ਟੀ.ਸੀ., ਕਪੂਰਥਲਾ, ਸਿਰਾਮਿਕਾ, ਫਿਲੌਰ ਤੇ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਵੀ ਹਾਜਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਹਜ਼ੂਰ ਸਾਹਿਬ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 4 ਲੋਕਾਂ ਦੀ ਹੋਈ ਦਰਦਨਾਕ ਮੌਤ

ਜਲੰਧਰ ਦੇ ਜੰਮੂ ਨੈਸ਼ਨਲ ਹਾਈਵੇ ‘ਤੇ ਇੱਕ ਕ੍ਰੇਟਾ ਅਤੇ ਇੱਕ ਬਲੇਨੋ ਕਾਰ ਦੀ ਟੱਕਰ...

ਕੇਤਨ ਅਗਰਵਾਲ ਕੇਸ, ਕੋਰਟ ਨੇ ਸੀਆ ਤੇ ਚੇਤਨ ਦੀ ਪੁਲਿਸ ਹਿਰਾਸਤ ਵਧਾਈ, ਜਾਂਚ ‘ਚ ਹੋਏ ਵੱਡੇ ਖੁਲਾਸੇ

ਪੁਣੇ ਦੇ 26 ਸਾਲਾ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ਵਿੱਚ ਇੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕੀਤਾ

*ਮੋਗਾ; 29 ਜੂਨ: *ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਦੀਆਂ ਹਲਕੇ ਵਿੱਚ ਵਿਸ਼ੇਸ਼ ਜਨਤਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ

*ਗੁਰਦਾਸਪੁਰ; 29 ਜੂਨ*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ...

ਤਰੁਣ ਚੁੱਘ ਨੇ ਪੰਜਾਬੀ ਭਾਸ਼ਾ ‘ਚ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ, ਬੋਲੇ- ‘ਪੰਜਾਬੀਆਂ ਦੀ ਆਵਾਜ਼ ਬਣਾਂਗਾ’

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਸੰਸਦ ਭਵਨ ਦੇ...

 ਜਥੇਦਾਰ ਨੇ ਸਰਕਾਰ ਨੂੰ ”ਸਤਿਕਾਰ ਸੋਧ ਐਕਟ” ਵਿਚ ਇਤਰਾਜ਼ਯੋਗ ਮੱਦਾਂ ਦੂਰ ਕਰਨ ਲਈ ਇਕ ਮਹੀਨੇ ਦਾ ਦਿੱਤਾ ਸਮਾਂ

ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੰਘ ਸਾਹਿਬਾਨ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...