ਪੰਜਾਬ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਵਾਰ ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ‘ਆਪ’ ਸਰਕਾਰ ਦੇ ਮੰਤਰੀ ਨੇ ਸੁਖਬੀਰ ‘ਤੇ ਬੇਅਦਬੀ ਅਤੇ ਗੋਲੀਬਾਰੀ ਦੇ ਦੋਸ਼ ਲਾਏ ਹਨ। ਦਰਅਸਲ, ਸੁਖਬੀਰ ਬਾਦਲ ਨੂੰ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਚ ਸੰਮਨ ਭੇਜਿਆ ਹੈ। ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਚੰਡੀਗੜ੍ਹ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਸੁਖਬੀਰ ਉਸ ਸਮੇਂ ਉਪ ਮੁੱਖ ਮੰਤਰੀ ਸਨ ਜਦੋਂ 2015 ਵਿੱਚ ਕੋਟਕਪੂਰਾ ਵਿੱਚ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਗ੍ਰਹਿ ਵਿਭਾਗ ਵੀ ਓਨਾ ਕੋਲ ਹੀ ਸੀ। ‘ਆਪ’ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਬਾਰੀ ਲਈ ਸੁਖਬੀਰ ਬਾਦਲ ਜ਼ਿੰਮੇਵਾਰ ਹੈ। ਓਨਾ ਕਿਹਾ ਕਿ ਇਹ ਸਭ ਉਨ੍ਹਾਂ ਦੀ ਸਰਕਾਰ ਵੇਲੇ ਹੋਇਆ।
ਇਸ ‘ਤੇ ਸੁਖਬੀਰ ਬਾਦਲ ਕਿਹਾ ਕਿ ਕਿਸੇ ਵੀ ਕੇਸ ‘ਚ ਹਜ਼ਾਰਾਂ ਲੋਕਾਂ ਨੂੰ ਸੰਮਨ ਆਉਂਦੇ ਹਨ । ਇਹ ਸਿਰਫ਼ ਇੱਕ ਜਾਂਚ ਹੈ, ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਨਹੀਂ ਹੈ। ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ 500 ਕਰੋੜ ਦੇ ਘਪਲੇ ਵਿੱਚ ਆਪਣਾ ਬਚਾਅ ਕਰੇ। ਸੁਖਬੀਰ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ‘ਚ ਵੀ ‘ਆਪ’ ਵਾਲੇ ਘਪਲਿਆਂ ਚ ਫੱਸਣਗੇ। ਇਕ ਹੀ ਵਿਅਕਤੀ ਨੂੰ ਦਿੱਲੀ ਅਤੇ ਪੰਜਾਬ ਵਿੱਚ ਥੋਕ ਵਿਕਰੇਤਾ ਬਣਾਇਆ ਗਿਆ ਹੈ। ਇਹ ਹੁਣ ਬਚ ਨਹੀਂ ਸਕਦੇ।
----------- Advertisement -----------
ਅਕਾਲੀ ਦਲ ਅਤੇ ‘ਆਪ’ ਵਿਚਾਲੇ ਵਾਰ-ਪਲਟਵਾਰ ਜਾਰੀ: ਸੁਖਬੀਰ ਬਾਦਲ ਬੋਲੇ- ਪਹਿਲਾ 500 ਕਰੋੜ ਦੇ ਸ਼ਰਾਬ ਘੁਟਾਲੇ ‘ਚ ਆਪਣਾ ਬਚਾਅ ਕਰੇ ‘ਆਪ’
Published on
----------- Advertisement -----------
----------- Advertisement -----------












