ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਇਕ ਅਲੱਗ ਚਿਹਰਾ ਵੇਖਣ ਨੂੰ ਮਿਲਿਆ ਹੈ। ਦਰਅਸਲ ਰੰਧਾਵਾ ਤੇ ਵਿਧਾਇਕ ਜ਼ੀਰਾ ਦੇਰ ਰਾਤ ਬਾਬਾ ਡੇਰਾ ਨਾਨਕ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਰਸਤੇ ‘ਚ ਇਕ ਭਿਆਨਕ ਹਾਦਸਾ ਵੇਖਿਆ। ਇਨਸਾਨੀਅਤ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਨੇ ਆਪਣੀ ਗੱਡੀ ਰੋਕੀ ਤੇ ਜ਼ਖਮੀਆਂ ਨੂੰ ਇਕ ਪਾਇਲਟ ਜਿਪਸੀ ਰਾਹੀਂ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ।
ਰੰਧਾਵਾ ਨੇ ਆਪਣੇ ਨਾਲ ਜਾ ਰਹੇ ਪੁਲਿਸ ਮੁਲਾਜ਼ਮਾਂ ਨਾਲ ਮੌਕੇ ’ਤੇ ਜ਼ਖਮੀ ਹੋਏ ਵਿਅਕਤੀਆਂ ਦੇ ਸਰੀਰ ’ਚੋਂ ਵਗਦਾ ਖੂਨ ਰੋਕਣ ਲਈ ਕੱਪੜਾ ਬੰਨ੍ਹ ਕੇ ਉਨ੍ਹਾਂ ਨੂੰ ਆਰਜ਼ੀ ਰਾਹਤ ਪਹੁੰਚਾਈ।