ਬੀਤੇ ਦਿਨੀਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਨੇੜੇ ਵੇਈਂ ਨਦੀ ਦੇ ਕੰਢੇ ਤੇ ਉਸਾਰੇ ਜਾ ਰਹੇ “ਮੂਲ ਮੰਤਰ ਅਸਥਾਨ” ਦੀ ਇਮਾਰਤ ਵਿੱਚ ਰੰਗ ਕਰ ਰਹੇ ਇੱਕ ਪੇਂਟਰ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਇਸ ਮਾਮਲੇ ਸੰਬੰਧੀ ਪੀੜਿਤ ਪਰਿਵਾਰ ਦੇ ਹਮਦਰਦਾਂ ਵੱਲੋਂ SGPC, ਸੰਤ ਮਹਾਂਪੁਰਸ਼ਾਂ ਆਦਿ ਪਾਸੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਕਿਉ ਕਿ ਮ੍ਰਿਤਕ ਮਜ਼ਦੂਰ ਸੁਖਵਿੰਦਰ ਸਿੰਘ (45) ਦੇ ਪਰਿਵਾਰ ਦਾ ਇਕਮਾਤਰ ਸਹਾਰਾ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਬੇਹਦ ਮਿਹਨਤ ਕਸ਼ ਵਿਅਕਤੀ ਸੀ ਅਤੇ ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ। ਉਹ ਆਪਣੇ ਪਿੱਛੇ ਇਕ ਚਾਰ ਸਾਲ ਦਾ ਬੇਟਾ ਅਤੇ ਪਤਨੀ ਛੱਡ ਗਿਆ। ਪਰਿਵਾਰ ਦਾ ਹੋਰ ਕੋਈ ਸਹਾਰਾ ਨਹੀਂ ਹੈ।
ਉਧਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਹੀ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੰਦੇ ਹਾਂ ਪਰਿਵਾਰ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮਾਮਲਾ ਐਸਜੀਪੀਸੀ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਦੇ ਤਹਿਤ ਐਸਜੀਪੀਸੀ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਉਸ ਦੀ ਵਿਧਵਾ ਪਤਨੀ ਨੂੰ ਐਸਜੀਪੀਸੀ ਵਿੱਚ ਨੌਕਰੀ ਦੇਣ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਤ ਮਹਾਂਪੁਰਸ਼ਾਂ ਵੱਲੋਂ ਵੀ ਪੀੜਿਤ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇਗੀ।
----------- Advertisement -----------
‘ਮੂਲ ਮੰਤਰ ਅਸਥਾਨ’ ‘ਤੇ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਪੇਂਟਰ ਦੀ ਮੌਤ ਦਾ ਮਾਮਲਾ; ਪਿੰਡ ਵਾਸੀਆਂ ਨੇ ਲਗਾਈ SGPC ਤੋਂ ਪੀੜਿਤ ਪਰਿਵਾਰ ਦੀ ਮਦਦ ਦੀ ਗੁਹਾਰ
Published on
----------- Advertisement -----------
----------- Advertisement -----------