ਹਰਿਆਣਾ ਕੇਡਰ ਦੇ 2012 ਬੈਚ ਦੇ ਆਈਪੀਐਸ ਅਧਿਕਾਰੀ ਸੁਮੇਰ ਪ੍ਰਤਾਪ ਸਿੰਘ, ਜੋ ਕਿ ਪੰਚਕੂਲਾ ਵਿੱਚ ਡੀਸੀਪੀ ਦੇ ਅਹੁਦੇ ‘ਤੇ ਸਨ, ਨੇ ਉੱਥੇ ਕਈ ਅਪਰਾਧਿਕ ਮਾਮਲਿਆਂ ਨੂੰ ਸੁਲਝਾਇਆ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕਿਆ। ਸੁਮੇਰ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਐਸਐਸਪੀ ਟਰੈਫਿਕ ਦਾ ਅਹੁਦਾ ਸੰਭਾਲ ਲਿਆ ਹੈ। ਦਸੰਬਰ 2022 ਵਿੱਚ, ਉਸਨੂੰ ਪੰਚਕੂਲਾ ਡੀਸੀਪੀ ਨਿਯੁਕਤ ਕੀਤਾ ਗਿਆ ਸੀ।
ਅਹੁਦਾ ਸੰਭਾਲਦਿਆਂ ਹੀ ਐਸ.ਐਸ.ਪੀ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ, ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮੇਂ-ਸਮੇਂ ‘ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਦਸੰਬਰ 2022 ਵਿੱਚ, ਉਸਨੂੰ ਪੰਚਕੂਲਾ ਡੀਸੀਪੀ ਨਿਯੁਕਤ ਕੀਤਾ ਗਿਆ ਸੀ। ਚੰਡੀਗੜ੍ਹ ਦੇ ਨਵੇਂ ਐਸਐਸਪੀ ਟਰੈਫਿਕ ਸੁਮੇਰ ਪ੍ਰਤਾਪ ਸਿੰਘ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਸੈਕਟਰ-9 ਪੁੱਜੇ। ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਡੀਜੀਪੀ ਪ੍ਰਵੀਰ ਰੰਜਨ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਵੀ ਮੌਜੂਦ ਸਨ। ਜਿੱਥੇ ਕਾਫੀ ਦੇਰ ਤੱਕ ਤਿੰਨਾਂ ਆਈਪੀਐਸ ਦਰਮਿਆਨ ਗੱਲਬਾਤ ਚੱਲਦੀ ਰਹੀ। ਮੀਟਿੰਗ ਸਮਾਪਤ ਹੋਣ ਤੋਂ ਬਾਅਦ ਸੁਮੇਰ ਪ੍ਰਤਾਪ ਸਿੰਘ ਨੇ ਐਸਐਸਪੀ ਟਰੈਫਿਕ ਵਜੋਂ ਚਾਰਜ ਸੰਭਾਲ ਲਿਆ।ਇਸ ਤੋਂ ਪਹਿਲਾਂ ਹਰਿਆਣਾ ਕੇਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਚੰਡੀਗੜ੍ਹ ਐਸਐਸਪੀ ਟਰੈਫਿਕ ਦੇ ਅਹੁਦੇ ’ਤੇ ਤਾਇਨਾਤ ਸੀ। ਪਰ ਉਸਨੇ ਪਿਛਲੇ ਸਾਲ 30 ਨਵੰਬਰ 2023 ਨੂੰ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਵਾਪਸ ਆਪਣੇ ਕੇਡਰ ਵਿੱਚ ਵਾਪਸ ਆ ਗਈ।
ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਐਸਐਸਪੀ ਟਰੈਫਿਕ ਦੀ ਅਸਾਮੀ ਖਾਲੀ ਪਈ ਸੀ। ਅਹੁਦਾ ਖਾਲੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਐਸਐਸਪੀ ਟਰੈਫਿਕ ਦੀ ਵਾਧੂ ਜ਼ਿੰਮੇਵਾਰੀ ਸੌਂਪ ਦਿੱਤੀ ਸੀ।ਆਈਪੀਐਸ ਸੁਮੇਰ ਪ੍ਰਤਾਪ ਸਿੰਘ ਹਰਿਆਣਾ ਵਿੱਚ ਕਈ ਅਹਿਮ ਅਹੁਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ। ਸੁਮੇਰ ਸਿੰਘ ਦੋ ਵਾਰ ਹਰਿਆਣਾ ਦੇ ਰਾਜਪਾਲ ਦੇ ਏਡੀਸੀ ਰਹਿ ਚੁੱਕੇ ਹਨ। ਜਦੋਂਕਿ ਸੁਮੇਰ ਪ੍ਰਤਾਪ ਸਿੰਘ ਦੀ ਬਤੌਰ ਏਐਸਪੀ ਪਹਿਲੀ ਪੋਸਟਿੰਗ 2014 ਵਿੱਚ ਪੰਚਕੂਲਾ ਵਿੱਚ ਹੋਈ ਸੀ।
ਇਸਤੋਂ ਇਲਾਵਾ ਉਹ ਐਸਪੀ ਯਮੁਨਾਨਗਰ, ਐਸਪੀ ਕੈਥਲ, ਐਸਪੀ ਭਿਵਾਨੀ, ਐਸਪੀ ਟੈਲੀਕਾਮ, ਐਸਪੀ ਲਾਅ ਐਂਡ ਆਰਡਰ ਸਨ। ਸੁਮੇਰ ਸਿੰਘ ਐਸਪੀ ਸੁਰੱਖਿਆ ਸੀਆਈਡੀ ਵੀ ਤਾਇਨਾਤ ਸਨ।