November 12, 2025, 10:46 am
----------- Advertisement -----------
HomeNewsBreaking Newsਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੇ ਸੱਦੇ ਨੂੰ ਲੈ ਕੇ...

ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੇ ਸੱਦੇ ਨੂੰ ਲੈ ਕੇ ਸੁਨੀਲ ਜਾਖੜ ਨੇ ਦਿੱਤੇ ਕੁੱਝ ਸੁਝਾਅ, ਪੜ੍ਹੋ ਵੇਰਵਾ

Published on

----------- Advertisement -----------

ਚੰਡੀਗੜ੍ਹ, 14 ਅਕਤੂਬਰ 2023 – ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸੁਝਾਅ ਦਿੱਤੇ ਹਨ। ਵਿਅੰਗਮਈ ਢੰਗ ਨਾਲ ਦਿੱਤੇ ਗਏ ਸੁਝਾਅ ਵਿੱਚ ਜਾਖੜ ਨੇ ਤਿੰਨ ਨਾਵਾਂ ਦਾ ਪ੍ਰਸਤਾਵ ਰੱਖਿਆ ਹੈ, ਤਾਂ ਜੋ ਬਹਿਸ ਗਲਤ ਦਿਸ਼ਾ ਵਿੱਚ ਨਾ ਜਾਵੇ। ਇਹ ਪ੍ਰਸਤਾਵ ਰੱਖਣ ਤੋਂ ਬਾਅਦ ਜਾਖੜ ਨੇ ਮੁਆਫੀ ਵੀ ਮੰਗੀ ਅਤੇ ਕਿਹਾ ਕਿ ਇਹ ਬਹਿਸ ਯਕੀਨੀ ਤੌਰ ‘ਤੇ ਹੋਰ ਮਜ਼ਬੂਤ ​​ਹੋਵੇਗੀ।

ਜਾਖੜ ਨੇ ਟਵੀਟ ਕਰਦਿਆਂ ਆਖਿਆ ਹੈ ਕਿ ਮੌਜੂਦਾ ਮੁੱਦਿਆਂ ਦੀ ਡੂੰਘੀ ਮਹੱਤਤਾ ਨੂੰ ਦੇਖਦੇ ਹੋਏ ਤੇ ਇਹ ਯਕੀਨੀ ਬਣਾਉਣ ਲਈ ਕਿ ਸਵੈ ਇੱਛਤ ‘ਆਪ’ ਲੀਡਰਸ਼ਿਪ ਪੀ. ਏ. ਯੂ. ਥੀਏਟਰ ਨੂੰ ਬੇਤੁਕੀ ਬਹਿਸ ਦੇ ਅੱਡੇ ’ਚ ਨਾ ਬਦਲ ਦੇਵੇ। ਮੈਂ ਇਕ 3 ਮੈਂਬਰੀ ਪੈਨਲ ਦਾ ਪ੍ਰਸਤਾਅ ਕਰਦਾ ਹਾਂ, ਜਿਸ ਵਿਚ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ, ਸਾਬਕਾ ਵਿਧਾਇਕ ਕੰਵਰ ਸੰਧੂ ਬਹਿਸ ਨੂੰ ਸਹੀ ਦਿਸ਼ਾ ਵਿਚ ਚਲਾਉਣ। ਸਾਰੀ ਤਿੰਨ ਉੱਘੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਈਮਾਨਦਾਰੀ ਰੱਖਦੀਆਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਚਿੰਤਾ ਲਈ ਉਹ ਜਾਣੇ ਜਾਂਦੇ ਹਨ। ਹਾਲਾਂਕ ਜਾਖੜ ਨੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਦੀ ਸਹਿਮਤੀ ਲਏ ਬਿਨਾਂ ਉਨ੍ਹਾਂ ਦੇ ਨਾਂ ਦੇਣ ਲਈ ਮੈਂ ਮੁਆਫੀ ਮੰਗਦਾ ਹਾਂ। ਜੇ ਉਹ ਮੇਰੇ ਸੁਝਾਅ ਨਾਲ ਸਹਿਮਤ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਨਿਸ਼ਚਿਤ ਤੌਰ ’ਤੇ ਭਰਪੂਰ ਅਤੇ ਮਜ਼ਬੂਤ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੀਬ 6 ਦਿਨ ਪਹਿਲਾਂ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਸਵੀਕਾਰ ਕਰ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨ ਤਾਰਨ ਜ਼ਿਮਨੀ ਚੋਣ: ਵੋਟਿੰਗ ਫੀਸਦ ‘ਆਪ’ ਦੇ ਪੱਖ ਵਿੱਚ, ਪਾਰਟੀ ਕਰ ਸਕਦੀ ਉਲਟਫੇਰ

ਤਰਨਤਾਰਨ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਚੋਣ ਕਮਿਸ਼ਨ...

ਆਪ ਸਰਕਾਰ ਨੇ ਪੰਜਾਬ ਦੇ ਹਵਾਈ ਅੱਡਿਆਂ ਨੂੰ ਦਿੱਤਾ ਵੱਡਾ ਹੁਲਾਰਾ, ਰੁਕਿਆ ਹੋਇਆ ਹਲਵਾਰਾ ਪ੍ਰੋਜੈਕਟ ਵੀ ਮੁੜ ਸੁਰਜੀਤ !

ਚੰਡੀਗੜ੍ਹ, 11 ਨਵੰਬਰ, 202:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ)...

ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਪਿਤਾ ਦੀ ਮੌ.ਤ ਦੀ ਖ਼ਬਰ ਨੂੰ ਦੱਸਿਆ ਝੂਠ, ਕਿਹਾ-“ਮੇਰੇ ਪਾਪਾ ਠੀਕ ਹਨ’

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।...

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ‘ਤੇ ਵੱਡਾ ਫੈਸਲਾ, GRAP-3 ਲਾਗੂ

ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸ਼ਹਿਰ ਦਾ ਔਸਤ AQI...

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...

ਤਰਨਤਾਰਨ ਦੀ SSP ਸਸਪੈਂਡ, ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਲਜ਼ਾਮ

ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ...

ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦੇ ਕਤਲ ਮਾਮਲੇ ‘ਚ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ,8 ਸਾਲਾਂ ਬਾਅਦ ਮਿਲੀ ਕਾਮਯਾਬੀ

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਮਾਮਲੇ...

ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ , ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ...