ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿਚ ਹੁਣ ਅਧਿਕਾਰੀ ਅਤੇ ਕਰਮਚਾਰੀ ਟੀ-ਸ਼ਰਟ ਅਤੇ ਜੀਨਸ ਪਹਿਨ ਕੇ ਨਹੀਂ ਆ ਸਕਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ‘ਚ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਰਸਮੀ ਕੱਪੜਿਆਂ ਵਿਚ ਹੀ ਦਫ਼ਤਰ ਆਉਣ ਲਈ ਕਿਹਾ ਗਿਆ ਹੈ ਅਤੇ ਸਰਕਾਰੀ ਦਫ਼ਤਰਾਂ ‘ਚ ਟੀ-ਸ਼ਰਟ ਤੇ ਜੀਨਸ ਪਾਉਣ ‘ਤੇ ਪਾਬੰਦੀ ਲਗਾਈ ਗਈ ਹੈ।
ਦੱਸ ਦਈਏ ਕਿ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ “ਸਰਕਾਰੀ ਦਫ਼ਤਰਾਂ ਵਿਚ ਕਈ ਅਧਿਕਾਰੀ ਅਤੇ ਕਰਮਚਾਰੀ ਟੀ-ਸ਼ਰਟ ਅਤੇ ਜੀਨਸ ਆਦਿ ਪਹਿਨ ਕੇ ਆਉਂਦੇ ਹਨ। ਇਹ ਪ੍ਰਥਾ ਚੰਗੀ ਨਹੀਂ ਹੈ ਅਤੇ ਇਸ ਦਾ ਆਮ ਜਨਤਾ ਉਤੇ ਵੀ ਚੰਗਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਅਧਿਕਾਰੀਆਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਰਸਮੀ ਕੱਪੜੇ ਪਹਿਨ ਕੇ ਹੀ ਦਫ਼ਤਰ ਆਉਣ।”













