June 2, 2026, 6:40 am
----------- Advertisement -----------
HomeNewsBreaking Newsਤਰਨਤਾਰਨ ਤੋਂ 3 ਸਾਲ ਦਾ ਮਾਸੂਮ ਅਗਵਾ, ਤਿੰਨ ਕਾਰ ਸਵਾਰ ਨੌਜਵਾਨ ਪਿਤਾ...

ਤਰਨਤਾਰਨ ਤੋਂ 3 ਸਾਲ ਦਾ ਮਾਸੂਮ ਅਗਵਾ, ਤਿੰਨ ਕਾਰ ਸਵਾਰ ਨੌਜਵਾਨ ਪਿਤਾ ਕੋਲੋਂ ਪੁੱਤਰ ਨੂੰ ਖੋਹ ਕੇ ਹੋਏ ਫਰਾਰ

Published on

----------- Advertisement -----------

ਪੰਜਾਬ ਦੇ ਤਰਨਤਾਰਨ ਤੋਂ 3 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਵਾਪਰੀ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਭਾਲ ਲਈ ਸੀ.ਸੀ.ਟੀ.ਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।
ਅਗਵਾ ਹੋਏ ਬੱਚੇ ਦੀ ਪਛਾਣ 3 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਸ ਨੇ ਦੱਸਿਆ ਕਿ ਸ਼ਾਮ ਦੇ 7.30 ਵਜੇ ਦੇ ਕਰੀਬ ਗੁਰਸੇਵਕ ਆਪਣੇ ਪਿਤਾ ਅੰਗਰੇਜ ਸਿੰਘ ਨਾਲ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ। ਅੰਗਰੇਜ ਸਿੰਘ ਨੇੜੇ ਅਚਾਨਕ ਇੱਕ ਸਵਿਫਟ ਕਾਰ ਆ ਕੇ ਰੁਕੀ। ਜਿਸ ‘ਚੋ ਤਿੰਨ ਨੌਜਵਾਨ ਕਾਰ ਤੋਂ ਹੇਠਾਂ ਉਤਰੇ। ਪੁਲੀਸ ਅਨੁਸਾਰ ਨੌਜਵਾਨਾਂ ਨੇ ਚਾਕੂ ਦਿਖਾ ਕੇ ਅੰਗਰੇਜ਼ ਸਿੰਘ ਤੋਂ ਮੋਬਾਈਲ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਤੁਰੰਤ ਮੋਬਾਈਲ ਉਨ੍ਹਾਂ ਨੂੰ ਸੌਂਪ ਦਿੱਤਾ ਪਰ ਜਾਂਦੇ ਸਮੇਂ ਮੁਲਜ਼ਮ ਗੁਰਸੇਵਕ ਨੂੰ ਵੀ ਲੈ ਗਏ। ਅੰਗਰੇਜ਼ ਸਿੰਘ ਨੇ ਗੁਰਸੇਵਕ ਨੂੰ ਦਬੋਚ ਲਿਆ ਪਰ ਤਿੰਨੋਂ ਨੌਜਵਾਨਾਂ ਨੇ ਗੁਰਸੇਵਕ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਕਾਰ ਵਿੱਚ ਬੈਠ ਕੇ ਭੱਜ ਗਏ।
ਐਸ.ਐਚ.ਓ ਚੋਹਲਾ ਸਾਹਿਬ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕਸ ਹੈ। ਬੱਚੇ ਦੀ ਤਸਵੀਰ ਹਰ ਥਾਣੇ ਅਤੇ ਨਾਕਿਆਂ ‘ਤੇ ਲਗਾ ਦਿੱਤੀ ਗਈ ਹੈ। ਬੱਚੇ ਨੂੰ ਲੱਭਣ ਲਈ ਸੀਸੀਟੀਵੀ ਸਕੈਨ ਕੀਤੇ ਜਾ ਰਹੇ ਹਨ ਤਾਂ ਜੋ ਕਾਰ ਵਿੱਚੋਂ ਮੁਲਜ਼ਮਾਂ ਦੀ ਹਰਕਤ ਦਾ ਪਤਾ ਲਗਾਇਆ ਜਾ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਖ਼ਤ ਟੈਕਸ ਪਾਲਣਾ ਮੁਹਿੰਮਾਂ ਸਦਕਾ ਸੂਬੇ ਦਾ ਮਾਲੀਆ ਅਧਾਰ ਕੌਮੀ ਰੁਝਾਨਾਂ ਨਾਲੋਂ ਅੱਗੇ ਨਿਕਲਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਜੂਨ 2026:ਪੰਜਾਬ ਦੀ ਮਜ਼ਬੂਤ ਵਿੱਤੀ ਕਾਰਗੁਜ਼ਾਰੀ ਨੂੰ ਮੁੜ ਦੁਹਰਾਉਂਦਿਆਂ, ਸੂਬੇ ਦੇ ਵਿੱਤ,...

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ

ਚੰਡੀਗੜ੍ਹ; 01 ਜੂਨ 2026 ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਦੇ ਲੋਕਾਂ...

ਜੂਨ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਵਪਾਰਕ ਸਿਲੰਡਰ ਹੋਇਆ ਮਹਿੰਗਾ

ਅੱਜ ਜੂਨ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ ਨੂੰ ਮੁੜ ਮਹਿੰਗਾਈ ਦਾ ਝਟਕਾ ਲੱਗਿਆ...

CM ਭਗਵੰਤ ਮਾਨ ਤੈਅ ਕਰਨਗੇ ਨਗਰ ਨਿਗਮ ਤੇ ਕੌਂਸਲਾਂ ਦੇ ਪ੍ਰਧਾਨਾਂ ਦੇ ਨਾਂਅ, ‘ਆਪ’ ਦੀ ਕੋਰ ਕਮੇਟੀ ‘ਚ ਹੋਇਆ ਫ਼ੈਸਲਾ

ਨਿਗਮ, ਕੌਂਸਲ ਚੋਣਾਂ ਨੂੰ ਲੈ ਕੇ AAP ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਪੰਜਾਬ...

ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਚੰਡੀਗੜ੍ਹ, 31 ਮਈ 2026:ਪੰਜਾਬ ਵਿੱਚ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਜੁੜੀਆਂ ਸਿਹਤ ਸਮੱਸਿਆਵਾਂ...

ਭਗਵੰਤ ਮਾਨ ਸਰਕਾਰ ਪੇਂਡੂ ਪੰਜਾਬ ਦੀ ਬਦਲ ਰਹੀ ਨੁਹਾਰ, 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ, 31 ਮਈ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...

ਮਜੀਠੀਆ ਦੀ ਅੰਮ੍ਰਿਤਸਰ ਸਥਿਤ ਕੋਠੀ ਵਿਖੇ ਪੁਲਿਸ ਵਲੋਂ ਛਾਪੇਮਾਰੀ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਤੋਂ...