ਅੰਮ੍ਰਿਤਸਰ ਦੇ ਬਟਾਲਾ ਰੋਡ ਪਵਨ ਨਗਰ ਇਲਾਕ਼ੇ ਦੀ ਗਲੀ ਨੰਬਰ 15 ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਘਰ ਦੀ ਰਸੋਈ ਘਰ ਵਿੱਚ ਲੱਗੀ ਚਿਮਨੀ ਚ ਸ਼ੋਰਟ ਸਰਕਟ ਦੇ ਕਾਰਨ ਘਰ ਵਿੱਚ ਅੱਗ ਲੱਗ ਗਈ।
ਦੱਸ ਦਈਏ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਸੀ ਗਲੀ ਦੇ ਲੋਕਾਂ ਨੇ ਇਕੱਠੇ ਹੋ ਕੇ ਕਾਫੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ । ਉਹਨਾਂ ਕਿਹਾ ਕਿ ਸਮਝਦਾਰੀ ਵਰਤਦੇ ਹੋਏ ਅਸੀਂ ਘਰ ਵਿੱਚ ਪਏ ਗੈਸ ਦੇ ਸਿਲਿੰਡਰ ਘਰੋਂ ਬਾਹਰ ਕੱਢੇ ਅਤੇ ਮੇਨ ਸਵਿਚ ਨੂੰ ਬੰਦ ਕਰ ਦਿੱਤਾ। ਉਸ ਤੋਂ ਬਾਅਦ ਇਸਦੀ
ਸੂਚਨਾ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਪਰ ਉਹ ਕਾਫੀ ਦੇਰ ਨਾਲ ਪੁੱਜੇ।
ਘਰ ਦੇ ਮਾਲਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਿਸੇ ਦੇ ਘਰ ਕੀਰਤਨ ਕਰਨ ਦੇ ਲਈ ਗਿਆ ਹੋਇਆ ਸੀ ਤੇ ਉਹਨੂੰ ਸੂਚਨਾ ਮਿਲੀ ਕਿ ਉਸ ਦੇ ਘਰ ਵਿੱਚ ਅੱਗ ਲੱਗ ਗਈ ਹੈ। ਜਦੋਂ ਮੌਕੇ ਤੇ ਪੁੱਜਿਆ ਤਾਂ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਸਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਪਰ ਗੱਡੀਆਂ ਕਾਫੀ ਲੇਟ ਪੁੱਜੀਆਂ ।
ਉੱਥੇ ਹੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਵਨ ਨਗਰ ਇਲਾਕੇ ਗਲੀ ਨੰਬਰ 15 ਦੇ ਵਿੱਚ ਇੱਕ ਘਰ ਵਿੱਚ ਅੱਗ ਲੱਗ ਗਈ ਹੈ। ਅਸੀਂ ਬਾਜ਼ਾਰ ਦੇ ਵਿੱਚ ਜਿਆਦਾ ਭੀੜ ਹੋਣ ਕਰਕੇ ਅਤੇ ਇਲਾਕੇ ਦੀਆਂ ਗਲੀਆਂ ਤੰਗ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਪਹੁੰਚੇ।