October 8, 2026, 9:36 am
----------- Advertisement -----------
HomeNewsBreaking Newsਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ, ਹੈਪੀ ਪਾਛੀਆ, ਨਿਸ਼ਾਨ ਸਿੰਘ...

ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ, ਹੈਪੀ ਪਾਛੀਆ, ਨਿਸ਼ਾਨ ਸਿੰਘ ਦੇ ਅੱਤਵਾਦੀ ਮਡੀਊਲ ‘ਚ ਲੋੜੀਂਦੇ ਦੋਸ਼ੀ ਨੂੰ 01 ਪਿਸਟਲ, 02 ਜਿੰਦਾ ਕਾਰਤੂਸਾ ਸਮੇਤ ਕੀਤਾ ਗ੍ਰਿਫਤਾਰ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਮਈ : (ਬਲਜੀਤ ਮਰਵਾਹਾ) ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਡਾ: ਜੋਤੀ ਯਾਦਵ, ਆਈ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋ ਮਿਤੀ 14.05.2024 ਨੂੰ ਥਾਣਾ ਫੇਸ 11 ਮੋਹਾਲੀ ਦੇ ਏਰੀਆ ਵਿੱਚੋ ਇੱਕ ਨੋਜਵਾਨ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਨੂੰ ਸਮੇਤ ਨਜਾਇਜ 01 ਪਿਸਟਲ .30 ਬੋਰ ਅਤੇ 02 ਰੋਂਦ ਜਿੰਦਾ ਦੇ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

          ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਉਕਤ ਖਿਲਾਫ ਪਹਿਲਾ ਵੀ ਥਾਣਾ ਕਿਲਾ ਲਾਲ ਸਿੰਘ, ਜਿਲ੍ਹਾ ਗੁਰਦਾਸਪੁਰ ਵਿਖੇ ਇੱਕ ਕਤਲ ਕੇਸ ਦਰਜ ਹੈ, ਜਿਸ ਵਿੱਚ ਉਹ ਭਗੋੜਾ ਹੈ ਅਤੇ ਇਸ ਦੇ ਨਾਲ-ਨਾਲ ਦੋਸ਼ੀ ਸੁੱਖ ਉੱਪਲ ਇੱਕ ਅੱਤਵਾਦੀ ਮੋਡੀਊਲ ਨਾਲ ਜੁੜਿਆ ਹੋਇਆ ਹੈ। ਜੋ ਦੋਸ਼ੀ ਮੁੱਕਦਮਾ ਨੰਬਰ:  184/23 ਥਾਣਾ ਬਲੋਂਗੀ ਵਿੱਚ ਵੀ ਲੋਂੜੀਦਾ ਸੀ ਅਤੇ ਆਪਣੇ ਸਾਥੀ ਦੋਸ਼ੀ ਕਰਨਬੀਰ ਸਿੰਘ ਉੱਰਫ ਰਾਜਾ (ਗ੍ਰਿਫਤਾਰ ਹੋ ਚੁੱਕਾ ਹੈ) ਨਾਲ ਮਿਲ ਕੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਉੱਰਫ ਹੈਪੀ ਪਾਛੀਆ ਨਾਲ ਤਾਲਮੇਲ ਕਰਕੇ ਪਾਕਿਸਤਾਨ ਤੋ ਡਰੋਨ ਰਾਹੀ ਬਾਰਡਰ ਤੇ ਵਿਦੇਸ਼ੀ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਦੀ ਸਪਲਾਈ ਦੱਸੀ ਹੋਈ ਲੋਕੇਸ਼ਨ ਤੇ ਮੰਗਵਾ ਲੈਂਦੇ ਸਨ ਅਤੇ ਬਾਅਦ ਵਿੱਚ ਉਹ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਅੱਗੇ ਵੱਖ-ਵੱਖ ਗੈਂਗ ਮੈਂਬਰਾ ਨੂੰ ਸਪਲਾਈ ਕਰ ਦਿੰਦੇ ਸਨ। ਜੋ ਇਸ ਤਰ੍ਹਾਂ ਇਹ ਅੱਤਵਾਦੀ ਮਡੀਊਲ ਪੰਜਾਬ ਰਾਜ ਦੀ ਸ਼ਾਤੀ ਅਤੇ ਅਖੰਡਤਾ ਨੂੰ ਭੰਗ ਕਰ ਰਿਹਾ ਸੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਮੁਕੱਦਮਾ ਨੰਬਰ

52 ਮਿਤੀ 14-05-2024 ਅ/ਧ 25 ਅਸਲਾ ਐਕਟ, ਥਾਣਾ ਫੇਸ-11, ਐਸ.ਏ.ਐਸ. ਨਗਰ

ਗ੍ਰਿਫਤਾਰ ਦੋਸ਼ੀ

ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਪੁੱਤਰ ਸੁਬੇਗ ਸਿੰਘ ਵਾਸੀ ਪਿੰਡ ਲਹਿਰਕਾ, ਥਾਣਾ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ

ਬ੍ਰਾਮਦਗੀ

1. ਪਿਸਟਲ .30 ਬੋਰ          =   01

2. ਜਿੰਦਾ ਕਾਰਤੂਸ .30 ਬੋਰ   =   02

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...