September 20, 2026, 3:15 am
----------- Advertisement -----------
HomeNewsLatest Newsਵਿਰਾਸਤੀ ਅਖਾੜੇ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾਂ

ਵਿਰਾਸਤੀ ਅਖਾੜੇ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾਂ

Published on

----------- Advertisement -----------

ਮੋਹਾਲੀ, 31 ਜੁਲਾਈ 2022 – ਮੁਹਾਲੀ ਫੇਜ਼ 1 ਦੇ ਪਾਰਕ ਵਿੱਚ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੋਹਾਲੀ ਵਲੋਂ ਫ਼ੋਕਲੋਰ ਫ੍ਰੇਟਰਨਿਟੀ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਮਹੀਨਾਵਾਰ ਵਿਰਾਸਤੀ ਅਖਾੜੇ ਦੇ 27ਵੇਂ ਮਹੀਨੇ ਤੀਆਂ ਧੀਆਂ ਦੀਆਂ ਪੂਰੀ ਧੂਮਧਾਮ ਨਾਲ ਮਨਾਈਆਂ ਗਈਆਂ । ਜਿਸ ਵਿੱਚ ਮੈਡਮ ਗੁਰਮੀਤ ਕੌਰ ਐਮ ਸੀ ਮੋਹਾਲੀ ਮੁੱਖ ਮਹਿਮਾਨ , ਕਲਰਜ਼ ਚੈਨਲ ਦੇ ਸੀਰੀਅਲ ਉਡਾਰੀਆਂ ਦੀ ਟੀਮ ਵਿਚੋਂ ਅੰਮ੍ਰਿਤ ਕੌਰ ਤੇ ਕਮਲ ਡਾਡੀਆਲਾ ਫ਼ਿਲਮ ਅਤੇ ਟੀ ਵੀ ਅਦਾਕਾਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇੰਟਰਨੈਸ਼ਨਲ ਗਿੱਧਾ ਕੋਚ ਪ੍ਰੋ: ਜਸਵੀਰ ਕੌਰ ਊਚੇਚੇ ਤੋਰ ਤੇ ਸ਼ਾਮਲ ਹੋਏ।

ਤੀਆਂ ਦੀ ਸ਼ੁਰੂਆਤ ਪੀਘਾਂ ਤੇ ਝੂਟੇ ਲੈਂਦੇ ਹੋਏ ਖੁੱਲੇ ਅਖਾੜੇ ਵਿੱਚ ਕੁੜੀਆਂ ਦੇ ਰੱਸੀ ਟਪਣ, ਗੀਟੇ ਤੇ ਪੀਚੋ ਖੇਡਣ ਤੋਂ ਹੋਈ। ਮੰਚ ਸੰਚਾਲਨ ਅਰਵਿੰਦਰਜੀਤ ਕੌਰ ਸੋਨੂ ਗਿੱਧਾ ਕੋਚ ਤੇ ਕਰਮਜੀਤ ਸਿੰਘ ਬੱਗਾ ਵਲੋਂ ਬਾਖੂਬੀ ਕੀਤਾ ਗਿਆ । ਤੀਆਂ ਦੇ ਅਖਾੜੇ ਵਿੱਚ ਅਵਤਾਰ ਖੀਵਾ ਦੇ ਸੰਗੀਤ ਨਿਰਦੇਸ਼ਨ ਵਿੱਚ ਬੀਬਾ ਸਰਬਜੀਤ ਕੌਰ , ਅਮਰਜੀਤ ਮੰਡੇਰ, ਸਿਮਰਨ ਰੰਧਾਵਾ, ਸੁਖਬੀਰ ਕੌਰ, ਤੇ ਸਰਵੀ ਰਤਨ ਨੇ ਤੀਆਂ ਤੇ ਧੀਆਂ ਦੇ ਗੀਤ ਗਾ ਕੇ ਹਾਜ਼ਰੀ ਲਵਾਈ । ਸੁਖਬੀਰ ਪਾਲ ਕੌਰ ਦੀ ਨਿਰਦੇਸ਼ਨਾ ਵਿਚ ਤਿਆਰ ਕਰਾਏ ਗਿੱਧੇ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।

ਬੀਬੀ ਹਰਭਜਨ ਕੌਰ ਢਿੱਲੋਂ ਨੂੰ ਗਿੱਧੇ ਦੇ ਪਰਚਾਰ ਪਸਾਰ ਲਈ ਸਾਰੀ ਜ਼ਿੰਦਗੀ ਕੀਤੇ ਗਏ ਉਪਰਾਲਿਆਂ ਲਈ ਯੂਨੀਵਰਸਲ ਵਿਰਾਸਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ । ਅੰਤ ਵਿੱਚ ਸੋਸਾਇਟੀ ਦੇ ਪ੍ਰਧਾਨ ਤੇ ਫ਼ਿਲਮ ਅਦਾਕਾਰ ਨਰਿੰਦਰ ਨੀਨਾ ਵਲੋਂ ਆਏ ਹੋਏ ਸਾਰੇ ਕਲਾਕਾਰਾ ਦਾ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ । ਤੀਜਿਆਂ ਤੀਆਂ ਧੀਆਂ ਦੀਆਂ ਨੂੰ ਕਾਮਯਾਬ ਕਰਨ ਵਿੱਚ ਨਿਰਦੇਸ਼ਕ ਗੋਪਾਲ ਸ਼ਰਮਾ, ਅੰਮ੍ਰਿਤ ਪਾਲ ਸਿੰਘ ਫਿਲਮ ਅ‌‌ਦਾਕਾਰ , ਬਲਕਾਰ ਸਿੱਧੂ , ਆਤਮਜੀਤ ਸਿੰਘ ਭੰਗੜਾ ਕੋਚ , ਪਲਵਿੰਦਰ ਖਾਂਬਾ, ਹਰਕੀਰਤਪਾਲ ,ਮਨਦੀਪ, ਗਗਨਦੀਪ ਗੱਗੀ, ਜਸਦੀਪ ਵੜੈਚ, ਅਨੂਰੀਤਪਾਲ ਕੌਰ , ਗੁਰਸਿਮਰਨ , ਹਰਦੀਪ ਆਦਿ ਦਾ ਭਰਪੂਰ ਸਾਥ ਰਿਹਾ । ਅਖਾੜੇ ਦੀ ਸਮਾਪਤੀ ਸਾਰੇ ਕਲਾਕਾਰਾਂ ਤੇ ਦਰਸ਼ਕਾਂ ਨੂੰ ਲੱਡੂ ਵੰਡ ਕੇ ਕੀਤੀ ਗਈ। ਤੀਆਂ ਧੀਆਂ ਦੀਆਂ ਦਰਸ਼ਕਾਂ ਦੇ ਚੇਤਿਆਂ ਵਿੱਚ ਛਪ ਗਈਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...