October 10, 2026, 12:09 am
----------- Advertisement -----------
HomeNewsBreaking Newsਰੁਜ਼ਗਾਰ ਦੇਣ ਦੇ ਮਸਲੇ ਤੇ ਅੱਜ ਵੀ ਸਰਕਾਰ ਵਾਦਿਆ ਵਜੋਂ ਪੱਕੀ -...

ਰੁਜ਼ਗਾਰ ਦੇਣ ਦੇ ਮਸਲੇ ਤੇ ਅੱਜ ਵੀ ਸਰਕਾਰ ਵਾਦਿਆ ਵਜੋਂ ਪੱਕੀ – ਡਾ ਬਲਬੀਰ

Published on

----------- Advertisement -----------

ਪਟਿਆਲਾ 29 ਅਪ੍ਰੈਲ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਕੈਬਿਨਟ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਡਾ ਬਲਬੀਰ ਦੀ ਸੂਝਵਾਨਤਾ ਨਾਲ ਜਿਲ੍ਹਾਂ ਪਟਿਆਲਾ ਦੀ ਆਲ ਪਟਿਆਲਾ ਟਰਾਂਸਪੋਰਟ ਯੂਨੀਅਲ ਤੇ ਪ੍ਰਸ਼ਾਸ਼ਨ ਦੇ ਆਪਸੀ ਰੇੜਕਾ ਦਾ ਹੱਲ ਕਰਵਾਇਆ। ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਪਟਿਆਲਾ ਦੀ ਟਰਾਂਸਪੋਰਟ ਯੂਨੀਅਨ ਵੱਲੋਂ ਸਕੂਲੀ ਗੱਡੀਆਂ ਦੇ ਕਾਗਜਾਂ ਦੀ ਕਮੀ ਹੋਣ ਕਾਰਨ ਮੋਟੇ ਚਲਾਣ ਕੀਤੇ ਜਾ ਰਹੇ ਸਨ। ਯੂਨੀਅਨ ਦਾ ਤਰਕ ਸੀ ਕਿ ਕਰੋਨਾ ਦੀ ਮਾਰ ਦੌਰਾਨ ਉਸ ਸਮੇਂ ਦੀ ਸਰਕਾਰਾਂ ਨੇ ਗੱਡੀਆਂ ਵਾਲਿਆ ਦੀ ਕੋਈ ਵੀ ਸਾਰ ਨਹੀ ਲਈ। ਜਿਸ ਕਾਰਨ ਗੱਡੀਆਂ ਦੇ ਕਾਗਜਾਂ ਵਿੱਚ ਕਿਤੇ ਨਾ ਕਿਤੇ ਕਮੀ ਸੀ, ਪਰ ਯੂਨੀਅਨ ਵੱਲੋਂ ਹਰ ਸਰਕਾਰ ਨੂੰ ਰਿਆਇਤ ਤੇ ਮਾਫੀ ਲਈ ਗੁਹਾਰ ਵੀ ਲਗਾਈ ਗਈ ਸੀ। ਪਰ ਕੋਈ ਵੀ ਆਲਾ ਅਫਸਰ ਜਾ ਸਾਬਕਾ ਸਰਕਾਰਾਂ ਦੇ ਮੰਤਰੀ ਗੱਲ ਸੁਨਣ ਲਈ ਤਿਆਰ ਨਹੀ ਸਨ। ਜਿਸ ਲਈ ਪਟਿਆਲਾ ਦੇ ਸਮੂਹ ਸਕੂਲ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਇਹ ਅਣਮਿੱਥੇ ਸਮੇਂ ਲਈ ਰੋਸ ਮਾਰਚ ਰੱਖਿਆਂ ਗਿਆ ਸੀ।

ਸੂਝਵਾਨ ਤੇ ਸੁਲਝੇ ਇਨਸਾਨ ਵਜੋਂ ਜਾਣੇ ਜਾਂਦੇ ਡਾ ਬਲਬੀਰ ਨੇ ਦੋਹਾਂ ਪੱਖਾਂ ਨੂੰ ਆਪਣੇ ਢੰਗ ਨਾਲ ਸਮਝਾਉਣ ਮਗਰੋਂ ਸਾਰੀ ਯੂਨੀਅਨਾਂ ਵੱਲੋਂ ਪਟਿਆਲਾ ਵਿਖੇ ਰੱਖੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾ ਮਾਨ ਸਰਕਾਰ ਦਾ ਵਾਅਦਾ ਸੀ ਕਿ ਰੁਜ਼ਗਾਰ ਦੇਣ ਦੇ ਮਸਲੇ ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ। ਜਿਸ ਦੇ ਸਿੱਟੇ ਵਜੋਂ ਰੁਜ਼ਗਾਰ ਨੂੰ ਲੈ ਕੇ ਕਿਸੇ ਵੀ ਕਾਰੋਬਾਰੀ ਨੂੰ ਆਉਣ ਵਾਲੀ ਦਿੱਕਤਾਂ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤਰਜ਼ ਤੇ ਪ੍ਰਸ਼ਾਸ਼ਨ ਨਾਲ ਯੂਨੀਅਨ ਵਾਲਿਆਂ ਦੀ ਮੀਟਿੰਗ ਕਰਵਾ ਕੇ ਬਣਦਾ ਹੱਲ ਕਰਵਾ ਦਿੱਤਾ ਗਿਆ ਹੈ।ਜਿਸ ਤਹਿਤ ਸਾਰੇ ਸਕੂਲੀ ਟਰਾਂਸਪੋਰਟਰ ਕੱਲ ਤੋਂ ਰੂਟੀਨ ਵਾਂਗੂ ਆਪਣੇ ਕੰਮਾਂ ਤੇ ਜਾਣਗੇ। ਇਸ ਤੋਂ ਇਲਾਵਾ ਯੂਨੀਅਨ ਨੇ ਮੰਤਰੀ ਡਾ ਬਲਬੀਰ ਸਿੰਘ ਦੇ ਨਾਲ ਡੀ ਸੀ ਸਾਹਿਬ ਤੇ ਆਰਟੀੳ ਮੈਡਮ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸ਼ਨ ਦੇ ਕਹੇ ਮੁਤਾਬਕ ਪੂਰੇ ਕਾਗਜ ਅਤੇ ਗੱਡੀਆਂ ਦੀ ਸਹੀ ਸਾਂਭ ਸੰਭਾਲ ਰੱਖਣਗੇ।

ਹੋਰ ਬੋਲਦਿਆ ਡਾ ਬਲਬੀਰ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਲੋਕਾਂ ਨੂੰ ਗਲੀਆਂ ਨਾਲੀਆਂ ਤੇ ਨਹਿਰਾਂ ਦੇ ਮੁੱਧੇ ਤੇ ਉਲਝਾ ਕੇ ਰੱਖਦੀਆਂ ਸਨ। ਪਰ ਉਹਨਾਂ ਨੇ ਕਦੇ ਵੀ ਰੁਜ਼ਗਾਰ ਤੇ ਵਿਕਾਸ ਦੀ ਲੀਹ ਤੇ ਪੈਰ ਧਰਨ ਦੀ ਗੱਲ ਨਹੀ ਕੀਤੀ। ਇਸੇ ਕਰਕੇ ਮਹਿਲਾਂ ਵਿੱਚ ਰਹਿ ਕੇ ਸਰਕਾਰ ਚਲਾਉਣ ਵਾਲੇ ਵੱਡੀ ਨਦੀ ਤੇ ਨੱਥ ਚੂੜਾ ਚੜਾ ਕੇ ਰਾਜਨਿਤੀ ਕਰੀ ਜਾਂਦੇ ਸਨ। ਜਦੋਂ ਕਿ ਇਹ ਗੱਲ ਸੋਚਣ ਵਾਲੀ ਹੈ ਕਿ ਪਾਣੀ ਤਾਂ ਹਰ ਸੂਬਾ ਮੰਗਦਾ ਹੈ ਪਰ ਜਦੋਂ ਪੰਜਾਬ ਵਿੱਚ ਕਦੇ ਹੜ ਆਉਂਦਾ ਹੈ ਤਾਂ ਕੋਈ ਵੀ ਸੂਬਾ ਆਪਣੇ ਵੱਲ ਪਾਣੀ ਛੱਡਣ ਤੋਂ ਇਨਕਾਰ ਕਰ ਦਿੰਦਾ ਹੈ।
ਇਸ ਮੌਕੇ ਯੂਨੀਅਨ ਆਗੂ ਲੱਖਵਿੰਦਰ ਸਿੰਘ, ਸੋਨੂ ਚੱਢਾ, ਗੁਰਚਰਨ ਸਿੰਘ ਭੰਗੂ, ਰਣਧੀਰ ਸਿੰਘ ਗੋਗੀ, ਜ਼ਸਪ੍ਰੀਤ ਸਿੰਘ ਜੱਸੀ, ਜਬਰਜੰਗ ਸਿੰਘ, ਜੀਵਨ ਲਾਲ, ਅਮਿਤ ਕੁਮਾਰ, ਗੋਗੀ ਪ੍ਰਧਾਨ ਟੈਂਪੂ ਯੂਨੀਅਨ, ਬੇਅੰਤ ਸ਼ਰਮਾ, ਖੁਸ਼ਵੰਤ ਸ਼ਰਮਾ, ਗੁਰਮੀਤ ਪ੍ਰਧਾਨ, ਲਾਲੀ, ਗੁਰਮੀਤ ਸਿੰਘ ਸ਼ੰਟੀ, ਰਾਜਬੀਰ ਸਿੰਘ ਅਤੇ ਹੋਰ 50 ਦੇ ਕਰੀਬ ਸਕੂਲਾਂ ਦੇ 700 ਦੇ ਕਰੀਬ ਯੂਨੀਅਨ ਮੈਂਬਰ ਮੌਜੂਦ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਖਿਆ ਕ੍ਰਾਂਤੀ: 21 ਲੱਖ ਮਾਪਿਆਂ ਨੇ ਮਾਨ ਸਰਕਾਰ ਨਾਲ ਮਿਲਾਇਆ ਹੱਥ

ਚੰਡੀਗੜ੍ਹ; 9 ਅਕਤੂਬਰ 2026:ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ...

ਬੇਅਦਬੀ ਵਿਰੁੱਧ ਕਾਨੂੰਨ ਨੂੰ ਲੈ ਕੇ ਮਾਨ ਸਰਕਾਰ ਦੀ ਤਿਆਰੀ, ਸੱਦਿਆ ਵਿਧਾਨ ਸਭਾ ਸੈਸ਼ਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 22 ਅਕਤੂਬਰ ਤੋਂ ਵਿਧਾਨ ਸਭਾ ਦਾ ਸੈਸ਼ਨ...

ਜਗਤਾਰ ਸਿੰਘ ਹਵਾਰਾ ਨਾਲ ਜੁੜੀ ਵੱਡੀ ਖ਼ਬਰ, ਇੱਕ ਦਿਨ ਦੀ ਪੈਰੋਲ ਲਈ ਹੋਏ ਰਾਜ਼ੀ

ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਇੱਕ ਦਿਨ...

ਪੇਸ਼ੀ ਤੋਂ ਪਹਿਲਾਂ ਸਾਬਕਾ ਅਕਾਲੀ ਆਗੂ ਨੂੰ ਮਿਲੀਆਂ ਧਮਕੀਆਂ, DGP ਤੋਂ ਮੰਗੀ ਸੁਰੱਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਸੰਬੰਧਿਤ ਵਿਵਾਦਪੂਰਨ...

ਪੰਜਾਬ ਚੋਣਾਂ ਲਈ ਨਵੀਂ ਰਣਨੀਤੀ, ਦੋ ਸੀਟਾਂ ਤੋਂ ਮੈਦਾਨ ‘ਚ ਉਤਰਨਗੇ ਅੰਮ੍ਰਿਤਪਾਲ ਸਿੰਘ; ਮੁਹਾਲੀ ਬੈਠਕ ‘ਚ ਲਿਆ ਫ਼ੈਸਲਾ

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਪਿੜ ਵਿੱਚ ਇੱਕ ਵੱਡਾ...

ਹਾਈ ਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ’ਤੇ ਕਬਜ਼ੇ ਖ਼ਿਲਾਫ਼ ਪਟੀਸ਼ਨ ਰੱਦ ਕੀਤੀ

ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿੱਚ ਕਿਹਾ ਗਿਆ...

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ‘Signed To God World Tour’ ਸ਼ੁਰੂ, ਟੋਰਾਂਟੋ ‘ਚ ਹੋਵੇਗਾ ਸਿੱਧੂ ਦੇ ਹੋਲੋਗ੍ਰਾਮ ਦਾ ਪਹਿਲਾ ਸ਼ੋਅ

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ਅੱਜ 9 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ‘Signed To...

ਅਮਰੀਕਾ ’ਚ ਗ੍ਰੀਨ ਕਾਰਡ ਦਾ ਰਾਹ ਹੋਇਆ ਔਖਾ? ਇੰਫੋਸਿਸ ਸਣੇ 8 ਕੰਪਨੀਆਂ ਸਸਪੈਂਡ

ਅਮਰੀਕਾ ‘ਚ ਭਾਰਤੀ ਆਈਟੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਪਾਉਣ ਦਾ ਰਸਤਾ ਮੁਸ਼ਕਲ ਹੋ ਸਕਦਾ...