ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ ਵਾਲੇ ਐਕਸਾਈਜ਼ ਵਿਭਾਗ ਦੇ ਕਰਮਚਾਰੀ ਦੇ ਘਰ ਚੋਰਾਂ ਨੇ ਛਾਪਾ ਮਾਰਿਆ ਹੈ। ਚੋਰ ਨੇ ਸੋਨੇ ਦੇ ਗਹਿਣੇ ਅਤੇ 25 ਹਜਾਰ ਦੀ ਨਗਦੀ ਦੀ ਚੋਰੀ ਕੀਤੀ ਹੈ। ਮਾਮਲਾ ਬਟਾਲਾ ਦੇ ਮੁਹੱਲਾ ਈਸਾ ਨਗਰ ਦਾ ਹੈ ਜਿਥੇ ਐਕਸਾਈਜ਼ ਵਿਭਾਗ ਦੇ ਕਰਮਚਾਰੀ ਦੇ ਘਰ ਨੂੰ ਅਣਜਾਣ ਚੋਰ ਨੇ ਨਿਸ਼ਾਨਾ ਬਣਾ ਕੇ ਚੋਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਚੋਰ ਘਰ ਦੇ ਬਾਹਰ ਘੁੰਮਦਾ ਸੀ.ਸੀ.ਟੀ.ਵੀ ‘ਚ ਕੈਦ ਹੋਇਆ ਹੈ। ਚੋਰੀ ਸਮੇਂ ਘਰ ਦੇ ਸਾਰੇ ਪਰਿਵਾਰਿਕ ਮੈਂਬਰ ਕਿਸੇ ਪ੍ਰੋਗਰਾਮ ‘ਤੇ ਗਏ ਹੋਏ ਸਨ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
----------- Advertisement -----------
ਬਟਾਲਾ ‘ਚ ਐਕਸਾਈਜ਼ ਕਰਮਚਾਰੀ ਦੇ ਘਰ ਚੋਰਾਂ ਨੇ ਦਿਨ-ਦਿਹਾੜੇ ਮਾਰਿਆ ਛਾਪਾ
Published on
----------- Advertisement -----------












