September 23, 2026, 2:52 pm
----------- Advertisement -----------
HomeNewsBreaking Newsਰੂਪਨਗਰ ਦੇ ਸੰਤ ਨੂੰ ਆਈ ਧਮਕੀ ਭਰੀ ਚਿੱਠੀ, ਲਿਖਿਆ ਤੇਰੀ ਹਾਲਤ ਮੂਸੇਵਾਲੇ...

ਰੂਪਨਗਰ ਦੇ ਸੰਤ ਨੂੰ ਆਈ ਧਮਕੀ ਭਰੀ ਚਿੱਠੀ, ਲਿਖਿਆ ਤੇਰੀ ਹਾਲਤ ਮੂਸੇਵਾਲੇ ਤੋਂ ਵੀ ਹੋਵੇਗੀ ਮਾੜੀ

Published on

----------- Advertisement -----------

ਰੂਪਨਗਰ, 15 ਦਸੰਬਰ 2022 – ਰੂਪਨਗਰ ਦੇ ਪਿੰਡ ਖੇੜਾ ਕਲਮੋਟ ਨਾਂਗਰਾਂ ਦੇ ਸੰਤ ਬੋਰੀ ਵਾਲੇ ਰੋਸ਼ਨ ਮੁਨੀ ਨੂੰ ਧਮਕੀ ਪੱਤਰ ਮਿਲਿਆ ਹੈ। ਪੱਤਰ ਦੇ ਉੱਪਰ ਲਿਖਿਆ ਪਤਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ। ਯੂਥ ਕਾਂਗਰਸ ਆਗੂ ਦੀਪਕ ਠਾਕੁਰ ਨੇ ਟਵੀਟ ਕਰਕੇ ਡੀਜੀਪੀ ਨੂੰ ਇਹ ਪੱਤਰ ਲਿਖਿਆ ਹੈ। ਜਿਸ ਤੋਂ ਬਾਅਦ ਹੁਣ ਸ਼ਿਕਾਇਤ ਰੂਪਨਗਰ ਨੂੰ ਭੇਜ ਦਿੱਤੀ ਗਈ ਹੈ।

ਦੀਪਕ ਨੇ ਡੀਜੀਪੀ ਨੂੰ ਲਿਖਿਆ ਕਿ ਪੰਜਾਬ ਵਿੱਚ ਹੁਣ ਸੰਤ ਸਮਾਜ ਵੀ ਸੁਰੱਖਿਅਤ ਨਹੀਂ ਹੈ। ਸ੍ਰੀ ਰੋਸ਼ਨ ਮੁਨੀ ਪੁੱਤਰ ਸੰਤ ਬੋਰੀ ਵਾਲੇ ਸ੍ਰੀ ਸੁੰਦਰ ਮੁਨੀ ਵਾਸੀ ਡੇਰਾ ਬਰਨੇ ਵਾਲਾ ਧਾਮ ਪਿੰਡ ਖੇੜਾ ਕਲਮੋਟ, ਨਾਂਗਰਾਂ ਨੂੰ ਵੀਰਵਾਰ ਨੂੰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਤੇਰੀ ਹਾਲਤ ਮੂਸੇਵਾਲੇ ਤੋਂ ਵੀ ਮਾੜੀ ਹੋਵੇਗੀ। ਇਹ ਪੱਤਰ ਸਪੀਡ ਪੋਸਟ ਰਾਹੀਂ ਭੇਜਿਆ ਗਿਆ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਪੂਰਥਲਾ ਤੋਂ ਹੀ ਅੱਗੇ ਭੇਜਿਆ ਗਿਆ ਹੈ। ਪੁਲਿਸ ਚਿੱਠੀ ‘ਤੇ ਲਿਖੇ ਪਤੇ ਦੀ ਵੀ ਪੁਸ਼ਟੀ ਕਰ ਰਹੀ ਹੈ।

ਪੱਤਰ ਵਿੱਚ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰੇ ਵਿੱਚ ਲਗਾਏ ਗਏ ਬੋਰਡਾਂ ਨੂੰ ਹਟਾਉਣ ਦੇ ਲਈ ਕਿਹਾ ਗਿਆ ਹੈ। ਨਾਲ ਹੀ ਸਪੱਸ਼ਟ ਕਿਹਾ ਗਿਆ ਹੈ ਕਿ ਮਾਈ 1 ਜਨਵਰੀ 2023 ਨੂੰ ਭੰਡਾਰਾ ਕਰਨਾ ਚਾਹੁੰਦੀ ਹੈ। ਤੁਹਾਡੇ ਨਾਲ ਕੋਈ ਝਗੜਾ ਨਹੀਂ ਹੈ। ਚੰਗਾ ਹੋਵੇਗਾ ਜੇ ਤੁਸੀਂ ਮਾਈ ਨਾਲ ਸਮਝੌਤਾ ਕਰ ਲਓ।

ਜੇਕਰ ਕੋਰੇ ਕਾਗਜ਼ ‘ਤੇ ਦਸਤਖਤ ਕਰ ਦਿੱਤੇ ਹੁੰਦੇ ਤਾਂ ਅੱਜ ਪ੍ਰਿੰਸੀਪਲ ਬਖਸ਼ੋ ਜੇਲ੍ਹ ‘ਚ ਹੁੰਦੀ ਤੇ ਮਾਈ ਨੇ ਤੈਨੂੰ ਡੇਰੇ ਦਾ ਮਾਲਕ ਬਣਾ ਦੇਣਾ ਸੀ। ਮਾਈ ਬਕਸ਼ੋਂ ਦੇ ਸਕੂਲ ਨੂੰ ਸੰਭਾਲਣਾ ਚਾਹੁੰਦੀ ਹੈ। ਜੇਕਰ ਤੁਸੀਂ ਫਿਰ ਵੀ ਨਾ ਮੰਨੇ ਤਾਂ ਤੇਰੀ ਹਾਲਤ ਸਿੱਧੂ ਮੂਸੇਵਾਲਾ ਤੋਂ ਵੀ ਮਾੜੀ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਮੋਸਟ ਵਾਂਟੇਡ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਮੁਠਭੇੜ ‘ਚ ਲੱਗੀ ਗੋਲੀ

ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਮੋਸਟ ਵਾਂਟੇਡ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ...

ਸੰਗਰੂਰ: ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਮਾਸੂਮ ਬੱਚਿਆਂ ਦਾ ਕੀਤਾ ਕਤਲ

ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ...

Punjab ’ਚ ਡੇਂਗੂ ਦੇ 451 ਤੇ ਚਿਕਨਗੁਨੀਆ ਦੇ 16 ਮਾਮਲੇ, ਹੁਣ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ: ਸਿਹਤ ਮੰਤਰੀ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ...

ਏਸ਼ੀਅਨ ਗੇਮਜ਼ ‘ਚ ਸੋਨਾ ਜਿੱਤਣ ‘ਤੇ ‘ਪੰਜਾਬ ਦੀ ਧੀ’ ਹਰਮਨਪ੍ਰੀਤ ਕੌਰ ਨੂੰ 1 ਕਰੋੜ, CM ਮਾਨ ਦਾ ਵੱਡਾ ਐਲਾਨ

ਏਸ਼ੀਅਨ ਗੇਮਜ਼ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਗਮਾ ਜਿੱਤਣ ਮਗਰੋਂ ਪੰਜਾਬ ਦੇ...

ਪਟਿਆਲਾ ‘ਚ ਨਾਬਾਲਗ ਖਿਡਾਰਨ ਨਾਲ ਜ਼ਬਰ-ਜਨਾਹ ਦੇ ਇਲਜ਼ਾਮ, ਵਿਦੇਸ਼ੀ ਕੋਚ ਫਰਾਰ, ਭਾਲ ‘ਚ ਜੁਟੀ ਪੁਲਿਸ

ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਇੱਕ ਨਾਬਾਲਗ ਰਾਸ਼ਟਰੀ ਪੱਧਰ...

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਸ਼ੇਅਰ ਕੀਤਾ ਵੀਡੀਓ, ਬੋਲੀ- ‘ਆਪਣੇ ਹੀ ਘਰ ‘ਚ ਸੇਫ ਨਹੀਂ’

ਵਿਵਾਦਾਂ ਵਿਚ ਰਹਿਣ ਵਾਲੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਵੀਡੀਓ...

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...